July 4, 2024 8:12 pm
Development Projects

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਜ਼ਿਲ੍ਹਿਆਂ ‘ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਫੰਡਾਂ ਨੂੰ ਖਰਚਣ ਦੀ ਮਨਜ਼ੂਰੀ

ਚੰਡੀਗੜ੍ਹ, 01 ਜੁਲਾਈ 2024: ਪੰਜਾਬ ਸਰਕਾਰ ਨੇ ਸੂਬੇ ‘ਚ ਵੱਖ-ਵੱਖ ਪ੍ਰੋਜੈਕਟਾਂ (Development Projects) ਅਧੀਨ ਬਕਾਇਆ ਰਾਸ਼ੀ ਨੂੰ ਚਾਲੂ ਵਿੱਤੀ ਸਾਲ 2024-25 ਦੌਰਾਨ ਖਰਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸਦੀ ਜਾਣਕਾਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ ਹੈ |

ਡਾ. ਬਲਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੈ ਯੋਜਨਾ ਦੇ ਗ੍ਰਾਂਟ ਇੰਨ ਏਡ ਕੰਪੋਨੈਂਟ ਸਕੀਮ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਦੇ ਸਾਲ 2022-2023 ਦਾ ਇੱਕ ਪਲਾਨ ਸਵੀਕਾਰ ਕੀਤਾ ਸੀ ਅਤੇ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸਾਲ 2023-24 ‘ਚ 17.24 ਕਰੋੜ ਰੁਪਏ ਦੀ ਮਨਜ਼ੂਰੀ ਕੀਤਾ ਗਈ ਸੀ। ਜਿਸ ਰਾਸ਼ੀ ਨਾਲ ਕਈ ਕਈ ਜ਼ਿਲ੍ਹਾ ਪੱਧਰੀ ਅਤੇ ਹੋਰ ਪ੍ਰੋਜੈਕਟਾਂ ਨੂੰ ਮੁਕੰਮਲ ਕੀਤਾ ਜਾਣਾ ਸ਼ਾਮਲ ਸੀ | ਇਸਦੀ ਖਰਚਣ ਦੀ ਸਮਾਂ ਸੀਮਾ 7.24 ਕਰੋੜ ਰੁਪਏ ਨਿਸ਼ਚਿਤ ਕੀਤੀ ਗਈ ਸੀ |

ਉਨਾਂ ਦੱਸਿਆ ਬਠਿੰਡਾ ‘ਚ ਵਿਕਾਸ ਪ੍ਰੋਜੈਕਟਾਂ (Development Projects) ਲਈ 1.69 ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਸੀ ਅਤੇ 0.84 ਕਰੋੜ ਰੁਪਏ ਖਰਚੇ ਕੀਤੇ ਅਤੇ ਬਾਕੀ ਬਚੀ 0.85 ਕਰੋੜ ਰੁਪਏ ਨੂੰ ਸਾਲ 2024-25 ਦੌਰਾਨ ਖਰਚਣ ਨੂੰ ਮਨਜ਼ੂਰੀ ਦਿੱਤੀ ਹੈ | ਫਰੀਦਕੋਟ ‘ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਲਈ 0.61 ਕਰੋੜ ‘ਚੋਂ 0.16 ਕਰੋੜ ਰੁਪਏ ਦਾ ਖਰਚ ਹੋਏ ਅਤੇ 0.45 ਕਰੋੜ ਰੁਪਏ ਖਰਚਣ ਨੂੰ ਮਨਜ਼ੂਰੀ ਦਿੱਤੀ ਹੈ | ਕਪੂਰਥਲਾ ਜਿਲ੍ਹੇ ‘ਚ 1.29 ਕਰੋੜ ਰੁਪਏ ਦੀ ਮਨਜ਼ੂਰੀ ਮਿਲੀ, 0.20 ਕਰੋੜ ਰੁਪਏ ਖਰਚੇ ਅਤੇ ਬਾਕੀ ਰਾਸ਼ੀ 1.09 ਕਰੋੜ ਨੂੰ ਖਰਚਣ ਨੂੰ ਮਨਜ਼ੂਰੀ ਦਿੱਤੀ ਹੈ |

ਲੁਧਿਆਣਾ ਜ਼ਿਲ੍ਹੇ ‘ਚ ਵਿਕਾਸ ਪ੍ਰੋਜੈਕਟਾਂ ਲਈ 2.30 ਕਰੋੜ ਰੁਪਏ ‘ਚੋ ਪਿਛਲੇ ਵਿੱਤੀ ਸਾਲ ਦੌਰਾਨ 0.66 ਕਰੋੜ ਰੁਪਏ ਖਰਚ ਕੀਤੇ ਅਤੇ ਬਾਕੀ 1.64 ਕਰੋੜ ਰੁਪਏ ਖਰਚਣ ਦੀ ਮਨਜ਼ੂਰੀ ਦਿੱਤੀ ਗਈ | ਮੋਗਾ ਜ਼ਿਲ੍ਹੇ ਲਈ 1.32 ਕਰੋੜ ਦੀ ਮਨਜ਼ੂਰੀ ਦਿੱਤੀ ਅਤੇ ਪਿਛਲੇ ਵਿੱਤੀ ਸਾਲ 0.34 ਕਰੋੜ ਰੁਪਏ ਖਰਚੇ | ਇਸਦੇ ਨਾਲ ਹੀ ਬਾਕੀ ਰਾਸ਼ੀ 0.98 ਕਰੋੜ ਰੁਪਏ ਨੂੰ =ਇਸ ਸਾਲ ਖਰਚ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਪ੍ਰੋਜੈਕਟਾਂ ‘ਤੇ 8.28 ਕਰੋੜ ਰੁਪਏ ‘ਚੋਂ 5.59 ਕਰੋੜ ਰੁਪਏ ਦਾ ਖਰਚ ਕੀਤੇ ਗਏ ਹਨ 2.69 ਕਰੋੜ ਰੁਪਏ ਬਾਕੀ ਰਾਸ਼ੀ ਨੂੰ ਖਰਚ ਕਰਨ ਦੀ ਮੰਜੂਰੀ ਦਿੱਤੀ ਗਈ ਹੈ | ਇਸਦਾ ਵੇਰਵਾ ਵੈਬ ਪੋਰਟਲ pmajay.dosje.gov.in ‘ਤੇ ਅੱਪਲੋਡ ਕੀਤਾ ਜਾਵੇਗਾ।