8 ਮਾਰਚ 2025: ਫਾਜ਼ਿਲਕਾ (Fazilka) ਦੇ ਸਿਹਤ ਵਿਭਾਗ ‘ਚ ਡਾ: ਰੋਹਿਤ ਗੋਇਲ (dr. rohit goyal) ਨੂੰ ਤਰੱਕੀ ਦੇ ਕੇ ਸਿਵਲ ਸਰਜਨ ਦਫ਼ਤਰ ‘ਚ ਸਹਾਇਕ ਸਿਵਲ ਸਰਜਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ | ਰੋਹਿਤ ਗੋਇਲ ਲੰਬੇ ਸਮੇਂ ਤੋਂ ਜ਼ਿਲ੍ਹਾ ਹਸਪਤਾਲ (hospital) ਵਿੱਚ ਸਰਜਨ ਅਤੇ ਐਸਐਮਓ (SMO) ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਇੱਕ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਸੀ।
ਜਾਣਕਾਰੀ ਦਿੰਦੇ ਹੋਏ ਡਾ: ਕਵਿਤਾ ਸਿੰਘ (kavita singh) ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ‘ਚ ਸਥਾਨਕ ਪੋਸਟ ‘ਤੇ ਤਾਇਨਾਤ ਸਨ ਅਤੇ ਬਾਕੀ ਸਾਰੀਆਂ ਅਸਾਮੀਆਂ ਖਾਲੀ ਪਈਆਂ ਸਨ, ਇਸੇ ਲੜੀ ਤਹਿਤ ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ‘ਚ ਡਾ: ਰੋਹਿਤ ਗੋਇਲ (dr. rohit goyal) ਦੀ ਤਾਇਨਾਤੀ ਨਾਲ ਸਿਹਤ ਸਹੂਲਤਾਂ ‘ਚ ਸੁਧਾਰ ਦੀ ਆਸ ਬੱਝ ਗਈ ਹੈ |
ਸਮੇਂ ਸਿਰ ਸਹੂਲਤਾਂ ਅਤੇ ਇਲਾਜ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ
ਡਾ: ਰੋਹਿਤ ਗੋਇਲ ਦਾ ਕਹਿਣਾ ਹੈ ਕਿ ਉਹ ਇਸ ਤੋਂ ਪਹਿਲਾਂ ਫ਼ਾਜ਼ਿਲਕਾ (Fazilka) ਦੇ ਜ਼ਿਲ੍ਹਾ ਹਸਪਤਾਲ ਵਿੱਚ ਕਈ ਸਾਲ ਸੇਵਾ ਨਿਭਾਅ ਚੁੱਕੇ ਹਨ, ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਮਰੀਜ਼ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ | ਹੁਣ ਵੀ ਉਨ੍ਹਾਂ ਦੀ ਪਹਿਲ ਇਹ ਹੋਵੇਗੀ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਸਿਹਤ ਸਹੂਲਤਾਂ ਤੋਂ ਵਾਂਝਾ ਨਾ ਰਹੇ ਅਤੇ ਸਮੇਂ ਸਿਰ ਸਹੂਲਤਾਂ ਅਤੇ ਇਲਾਜ਼ ਪ੍ਰਾਪਤ ਕਰ ਸਕੇ।
Read More: ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਵੱਲੋਂ ਸਿਵਲ ਸਰਜਨ ਦਾ ਕਲਰਕ ਗ੍ਰਿਫ਼ਤਾਰ