ਚੰਡੀਗੜ੍ਹ, 21 ਮਾਰਚ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ (Election Commission) ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਜਦਕਿ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਲਗਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਗਦਲੇ ਨੀਲਾਂਬਰੀ ਵਿਜੇ ਨੂੰ ਰੋਪੜ ਰੇਂਜ ਦੀ ਡੀਆਈਜੀ ਅਤੇ ਰਾਕੇਸ਼ ਕੁਮਾਰ ਕੌਸ਼ਲ ਨੂੰ ਡੀਆਈਜੀ ਬਾਰਡਰ ਰੇਂਜ ਤਾਇਨਾਤ ਕੀਤਾ ਗਿਆ ਹੈ।
ਫਰਵਰੀ 23, 2025 8:02 ਬਾਃ ਦੁਃ