Site icon TheUnmute.com

ਐੱਪਲ ਸੈਲਫ ਡਰਾਈਵਿੰਗ ਕਾਰ ਲਾਂਚ ਕਰ, ਟੇਸਲਾ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ

ਐੱਪਲ ਸੈਲਫ ਡਰਾਈਵਿੰਗ ਕਾਰ ਲਾਂਚ ਕਰ, ਟੇਸਲਾ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ

ਐੱਪਲ ਸੈਲਫ ਡਰਾਈਵਿੰਗ ਕਾਰ ਲਾਂਚ ਕਰ, ਟੇਸਲਾ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ

ਚੰਡੀਗੜ੍ਹ 23 ਨਵੰਬਰ 2023 :ਦੁਨੀਆਂ ਵਿੱਚ ਆਈਫੋਨ ਨੇ 2007 ’ਚ ਮੋਬਾਇਲ ਸੰਚਾਰ ਉਦਯੋਗ ’ਚ ਕ੍ਰਾਂਤੀ ਲਿਆ ਦਿੱਤੀ ਸੀ|ਇਸੇ ਤਰ੍ਹਾਂ ਐੱਪਲ ਕੰਪਨੀ ਇਲੈਕਟ੍ਰਿਕ ਵਾਹਨਾਂ ਦੇ ਬਾਜ਼ਾਰ ਨੂੰ ਉਸੇ ਤਰ੍ਹਾਂ ਹਿਲਾਉਣ ਦਾ ਇਰਾਦਾ ਕਰ ਰਹੀ ਹੈ । ਬਾਜ਼ਾਰ ਮੁੱਲ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ 2025 ਤੱਕ ਪੂਰੀ ਸੈਲਫ-ਡਰਾਈਵਿੰਗ ਸਮਰੱਥਾਵਾਂ ਵਾਲੀ ਕਾਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਐਪਲ ਕੰਪਨੀ ਇਲੈਕਟ੍ਰਿਕ ਵਾਹਨਾਂ ਦੇ ਬਾਜ਼ਾਰ ’ਚ ਐਂਟਰੀ ਕਰਦੀ ਹੈ ,ਤਾਂ ਇਹ ਫੋਰਡ ਮੋਟਰ ਕੰਪਨੀ ਅਤੇ ਟੈਸਲਾ ਇੰਕ ਵਰਗੇ ਕਾਰ ਨਿਰਮਾਤਾਵਾਂ ਲਈ ਇਕ ਨਕਾਰਾਤਮਕ ਸੰਦੇਸ਼ ਜਾ ਸਕਦਾ ਹੈ। ਇਸ ਰਿਪੋਰਟ ਆਉਣ ਤੋਂ ਬਾਅਦ ਐਪਲ ਦੇ ਸ਼ੇਅਰਾਂ ਵਿੱਚ ਵਾਧੇ ਨਾਲ ਇਕ ਨਵਾਂ ਰਿਕਾਰਡ ਬਣਾਇਆ ਹੈ । ਨਿਰਮਾਤਾ ਦੇ ਸ਼ੇਅਰਾਂ ’ਚ ਲਗਭਗ 3 ਫੀਸਦੀ ਦਾ ਵਾਧਾ ਹੋਇਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਦੱਸਿਆ ਕਿ ਕਾਰ ਵਿੱਚ ਯੂ ਆਕਾਰ ਦੀਆਂ ਸੀਟਾਂ ਹੋਣਗੀਆਂ।,ਇਸਦੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਦੀ ਇਸ ਕਾਰ ’ਚ ਸਟੇਅਰਿੰਗ ਵ੍ਹੀਲ ਅਤੇ ਪੈਡਲ ਨਹੀਂ ਹੋਣਗੇ। ਇਸ ਨੂੰ ਅੰਦਰੂਨੀ ਰੂਪ ਨਾਲ ਹੈਂਡਜ਼ ਆਫ ਡਰਾਈਵਿੰਗ ਲਈ ਡਿਜਾਈਨ ਕੀਤਾ ਗਿਆ ਹੈ। ਕਾਰ ਵਿੱਚ ਡਰਾਈਵਰ ਲਈ ਦੇ ਇੰਟੀਰੀਅਰ ਵਿਚ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਇਸ ਦੇ ਅੰਦਰ ਮੁਸਾਫਰਾਂ ਦੇ ਬੈਠਣ ਲਈ ਯੂ. ਆਕਾਰ ’ਚ ਸੀਟਾਂ ਦਿੱਤੀਆਂ ਗਈਆਂ ਹਨ। ਨਿਸ਼ਚਿਤ ਸਮੇਂ ’ਚ ਖੁਦ-ਬ-ਖੁਦ ਚੱਲਣ ਵਾਲੀ ਇਲੈਕਟ੍ਰਿਕ ਕਾਰ ਪੇਸ਼ ਕਰਨ ਦੀ ਜ਼ਿੰਮੇਵਾਰੀ ਐਪਲ ਵਾਚ ਦੇ ਸਾਫਟਵੇਅਰ ਐਗਜ਼ੀਕਿਊਟਿਵ ਕੇਵਿਨ ਲਿੰਚ ਨੂੰ ਦਿੱਤੀ ਗਈ ਹੈ।

ਐਪਲ ਕੰਪਨੀ ਲਗਾਤਾਰ 2014 ਤੋਂ ‘ਪ੍ਰੋਜੈਕਟ ਟਾਈਟਨ’ ਉੱਤੇ ਖੌਜ ਕਰ ਰਹੀ ਹੈ। ਇਹ ਕਾਰ ਦੇ ਹੇਠਾਂ ਲੱਗੇ ਰਡਾਰ ਵਾਲੀ ਤਕਨੀਕ ਦਾ ਪ੍ਰੋਜੈਕਟ ਹੈ। ਐਪਲ ਹੁਣ ਸੈਲਫ ਡਰਾਈਵਿੰਗ ਕਾਰਾਂ ਬਿਨ੍ਹਾਂ ਕਿਸੇ ਕੰਪਨੀ ਦੀ ਸਹਾਇਤਾ ਤੋਂ ਬਿਨ੍ਹਾਂ ਬਾਜ਼ਾਰ ਵਿੱਚ ਉਤਾਰ ਸਕਦੀ ਹੈ। ਇਸ ’ਚ ਸੈਲਫ ਡਰਾਈਵਿੰਗ ਸਿਸਟਮ ਦੇ ਨਾਲ ਪ੍ਰੋਸੈਸਰ ਚਿੱਪ ਅਤੇ ਆਧੁਨਿਕ ਸੈਂਸਰਜ਼ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ’ਤੇ ਕੰਮ ਕਰਨ ਵਾਲੇ ਸਾਰੇ ਲੋਕ ਸੈਲਫ ਡਰਾਈਵਿੰਗ ਕਾਰ ਨੂੰ ਇਕ ਨਿਸ਼ਚਿਤ ਸਮੇਂ ਤੇ ਪੇਸ਼ ਕਰਨ ਲਈ ਵਚਨਵੱਧ ਹਨ , ਹਾਲਾਂਕਿ ਐਪਲ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਸੀ ਕਿ ਐਪਲ ਨੇ ਇਲੈਕਟ੍ਰਿਕ ਕਾਰ 2024 ਮਾਰਕੀਟ ਵਿਚ ਉਤਾਰਨ ਦਾ ਟੀਚਾ ਹੈ। ਇਸ ’ਚ ਐਪਲ ਆਪਣੀ ਖੁਦ ਦੀ ਬੈਟਰੀ ਤਕਨੀਕ ਦਾ ਇਸਤੇਮਾਲ ਕਰ ਸਕਦਾ ਹੈ। ਰਾਇਟਰਸ ਨੇ ਇਸ ਦੇ ਪਿੱਛੇ ਕੰਪਨੀ ਦੀ ਉਸ ਤਿਆਰੀ ਦਾ ਜ਼ਿਕਰ ਕੀਤਾ ਹੈ, ਜਿਸ ’ਚ ਐਪਲ ਨੇ 1 ਫਰਵਰੀ ਤੋਂ ਕਰਮਚਾਰੀਆਂ ਦੀ ਆਫਿਸ ’ਚ ਵਾਪਸੀ ਤੈਅ ਕੀਤੀ ਹੈ।

Exit mobile version