ਮਾਨਸਾ, 28 ਜੂਨ 2023: ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਮਾਮਲੇ ‘ਚ ਅੱਜ 14 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਛੁੱਟੀ ‘ਤੇ ਹੋਣ ਕਾਰਨ ਡਿਪਟੀ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ | ਇਸਦੇ ਨਾਲ ਹੀ ਪੁਲਿਸ ਨੇ ਇੱਕਲੇ ਜੋਗਿੰਦਰ ਜੋਗਾ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਨੇ ਮਾਨਸਾ ਪੁਲਿਸ ਨੂੰ ਜੋਗਿੰਦਰ ਜੋਗਾ ਦਾ 03 ਜੁਲਾਈ ਤੱਕ ਯਾਨੀ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਜੋਗਿੰਦਰ ਜੋਗਾ ਨੇ ਮਾਨਸਾ ਪੁਲਿਸ ਕੋਲ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਹਥਿਆਰ ਛੁਪਾਉਣ ਦੀ ਗੱਲ ਕਬੂਲੀ ਹੈ, ਜਿਸ ਨੂੰ ਬਰਾਮਦ ਕਰਨਾ ਹੈ, ਇਸ ਲਈ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਮਾਨਸਾ ਪੁਲਿਸ ਨੂੰ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਇਸਦੇ ਨਾਲ ਹੀ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਮਨਦੀਪ ਮੰਨਾ, ਸਾਰਜ ਮਿੰਟੂ, ਦੀਪਕ ਟੀਨੂੰ ਅਤੇ ਹੋਰ ਮੁਲਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਉਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਗਲੀ ਤਾਰੀਖ 12 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ।
ਪਵਨ ਬਿਸ਼ਨੋਈ, ਨਸੀਮੂਦੀਨ, ਮਨਪ੍ਰੀਤ, ਸੰਦੀਪ ਕੇਕੜਾ, ਬਿੱਟੂ, ਜਗਤਾਰ, ਮੋਨੂੰ ਡਾਗਰ, ਅਰਸ਼ਦ ਖਾਨ, ਪ੍ਰਭਦੀਪ, ਅੰਕਿਤ ਸਿਰਸਾ, ਕੇਸ਼ਵ, ਚਰਨਜੀਤ ਅਤੇ ਦੀਪਕ ਮੁੰਡੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ।