ਸਪੋਰਟਸ, 16 ਸਤੰਬਰ 2025: ਅਪੋਲੋ ਟਾਇਰਸ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਸਪਾਂਸਰ ਹੋਵੇਗਾ। ਕੰਪਨੀ ਹਰੇਕ ਮੈਚ ‘ਤੇ ਲਗਭਗ 4.5 ਕਰੋੜ ਰੁਪਏ ਖਰਚ ਕਰੇਗੀ, ਜੋ ਕਿ ਪਿਛਲੇ ਸਪਾਂਸਰ ਡ੍ਰੀਮ-11 ਦੁਆਰਾ ਦਿੱਤੇ ਜਾ ਰਹੇ 4 ਕਰੋੜ ਰੁਪਏ ਤੋਂ ਕਿਤੇ ਵੱਧ ਹੈ। ਇਹ ਇਕਰਾਰਨਾਮਾ 2027 ਤੱਕ ਹੈ ਅਤੇ ਇਸ ਸਮੇਂ ਦੌਰਾਨ 130 ਮੈਚ ਖੇਡੇ ਜਾਣਗੇ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਪੋਲੋ ਟਾਇਰਸ ਨਾਲ ਇੱਕ ਸਮਝੌਤਾ ਹੋ ਗਿਆ ਹੈ। ਅਸੀਂ ਛੇਤੀ ਹੀ ਇਸਦਾ ਐਲਾਨ ਕਰਾਂਗੇ।
ਪਿਛਲਾ ਸਪਾਂਸਰ ਡ੍ਰੀਮ-11 ਸੀ, ਪਰ ਸਰਕਾਰ ਦੇ ਔਨਲਾਈਨ ਗੇਮਿੰਗ ਐਕਟ, 2025 ਦੇ ਲਾਗੂ ਹੋਣ ਤੋਂ ਬਾਅਦ, ਬੀਸੀਸੀਆਈ ਨੇ ਡ੍ਰੀਮ11 ਨਾਲ ਸਮਝੌਤਾ ਖਤਮ ਕਰ ਦਿੱਤਾ ਸੀ। ਭਾਰਤੀ ਟੀਮ ਏਸ਼ੀਆ ਕੱਪ ‘ਚ ਸਪਾਂਸਰਸ਼ਿਪ ਤੋਂ ਬਿਨਾਂ ਖੇਡ ਰਹੀ ਹੈ, ਕਿਉਂਕਿ ਡ੍ਰੀਮ-11 ਪਹਿਲਾਂ ਹੀ ਸਮਝੌਤਾ ਖਤਮ ਕਰ ਚੁੱਕਾ ਹੈ।
ਬੀਸੀਸੀਆਈ ਨੇ 2 ਸਤੰਬਰ ਨੂੰ ਸਪਾਂਸਰਸ਼ਿਪ ਲਈ ਟੈਂਡਰ ਜਾਰੀ ਕੀਤੇ ਸਨ। ਇਸ ਅਨੁਸਾਰ, ਸ਼ਰਾਬ, ਤੰਬਾਕੂ, ਸੱਟੇਬਾਜ਼ੀ, ਅਸਲ ਧਨ ਵਾਲੀ ਗੇਮਿੰਗ (ਫੈਂਟੇਸੀ ਸਪੋਰਟਸ ਗੇਮਿੰਗ ਨੂੰ ਛੱਡ ਕੇ), ਕ੍ਰਿਪਟੋਕਰੰਸੀ ਅਤੇ ਪੋਰਨੋਗ੍ਰਾਫੀ ਜਾਂ ਜਨਤਕ ਨੈਤਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਕੰਪਨੀ ਇਸ ਬੋਲੀ ‘ਚ ਸ਼ਾਮਲ ਨਹੀਂ ਕੀਤੀ ਜਾਵੇਗੀ। ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
Read More: WCL 2025: ਭਾਰਤ-ਪਾਕਿਸਤਾਨ ਸੈਮੀਫਾਈਨਲ ਮੈਚ ਤੋਂ ਪਹਿਲਾਂ ਸਪਾਂਸਰ ਕੰਪਨੀ ਪਿੱਛੇ ਹਟੀ, ਮੈਚ ਹੋਵੇਗਾ ਰੱਦ ?