Chandigarh University

ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਪਨਾ ਤੇ ਵੈਂਚਰ ਕੈਟਾਲਿਸਟ ਵੱਲੋਂ ਭਾਰਤ ਦੇ ਪਹਿਲੇ ’ਕੈਂਪਸ ਟੈਂਕ’ ਦੀ ਸ਼ੁਰੂਆਤ

ਚੰਡੀਗੜ੍ਹ/ਮੋਹਾਲੀ 14 ਜੁਲਾਈ 2025: ਆਉਣ ਵਾਲੀ ਭਾਰਤੀ ਪੀੜ੍ਹੀ ਦੇ ਸਟਾਰਟਅੱਪ ਫਾਊਂਡਰ ਤਿਆਰ ਕਰਨ ਸੰਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲਭਾਰਤੀ ਯੂਨੀਕੋਰਨ ’ਅਪਨਾ’ ਤੇ ਭਾਰਤ ਦੀ ਨਿਵੇਸ਼ ਫਰਮ ਤੇ ਭਾਰਤ ਦੇ ਪਹਿਲੇ ਏਕੀਕਿ੍ਰਤ ਇਨਕਿਊਬੇਟਰ ’ਵੈਂਚਰ ਕੈਟਾਲਿਸਟਸ’ ਵੱਲੋਂ ’ਕੈਂਪਸ ਟੈਂਕ’ ਦੀ ਸ਼ੁਰੂਆਤ ਕੀਤੀ ਹੈ।

ਇਹ ਭਾਰਤ ਦਾ ਪਹਿਲਾ ਯੂਨੀਵਰਸਿਟੀ ਅਗੁਵਾਈ ਵਾਲਾ ਸਟਾਰਟਅੱਪ ਲਾਂਚਪੈਡ ਹੈ, ਜਿੱਥੇ ਹੋਣਹਾਰ ਨੌਜਵਾਨ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕਰ ਕੇ ਆਪਣੇ ਸਟਾਰਟਅੱਪ ਸ਼ੁਰੂ ਕਰਨ ਲਈ ਫੰਡ ਪ੍ਰਾਪਤ ਕਰ ਸਕਣਗੇ। ਇਸ ਦਾ ਮੁੱਖ ਮਕਸਦ ਭਾਰਤ ਦੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ | ਇਸਦੇ ਨਾਲ ਹੀ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।

ਚੰਡੀਗੜ੍ਹ ਵਿਖੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਅਪਨਾ ਦੇ ਚੀਫ ਓਪਰੇਟਿੰਗ ਅਫਸਰ ਕਰਨਾ ਚੋਕਸੀ, ਵੈਂਚਰ ਕੈਟਾਲਿਸਟਸ ਦੇ ਫਾਊਂਡਿੰਗ ਮੈਂਬਰ ਤੇ ਮੈਨੇਜਿੰਗ ਪਾਰਟਨਰ ਰਿਸ਼ਭ ਗੋਲਛਾ ਅਤੇ ਅਪਨਾ ਦੇ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰੀਤ ਦੀਪ ਸਿੰਘ ਦੀ ਹਾਜ਼ਰੀ ‘ਚ ਕੈਂਪਸ ਟੈਂਕ ਲਈ ਪੋਰਟਲ(https://apna.co/contests/campus-tank-2025) ਲਾਂਚ ਕੀਤਾ।

ਕੈਂਪਸ ਟੈਂਕ ਲਈ ਨੌਜਵਾਨ 14 ਅਗਸਤ 2025 ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਨੌਜਵਾਨ ਦੀ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਸ ਲਈ 1 ਮਿਲੀਅਨ ਡਾਲਰ ਦਾ ਫੰਡ ਵੀ ਰਾਖਵਾਂ ਰੱਖਿਆ ਹੈ। ਫਾਊਂਡਰਾਂ ਤੇ ਕੋ-ਫਾਊਂਡਰਾਂ ਵੱਲੋਂ ਆਪਣੇ ਸਟਾਰਅੱਪ ਵਿਚ ਨਿਵੇਸ਼ ਕਰਨ ਲਈ ਮੁਕਾਬਲਾ ਵੀ ਕਰਵਾਇਆ ਜਾਵੇਗਾ। ਚੰਡੀਗੜ੍ਹ ਯੂਨੀਵਰਸਟੀ ਵਿਚ ਹੋਣ ਵਾਲੇ ਡੈਮੋ-ਡੇ ’ਤੇ ਚੋਣਵੇਂ ਸਟਾਰਟਅੱਪਸ ਵੀਕੈੱਟਸ ਦੇ ਮੋਹਰੀ ਨਿਵੇਸ਼ਕਾਂ ਸਾਹਮਣੇ ਆਪਣੇ ਵਿਚਾਰ (ਆਈਡੀਆ) ਪੇਸ਼ ਕਰਨ ਦਾ ਮੌਕਾ ਮਿਲੇਗਾ।

ਉਥੇ ਹੀ ਚੁਣੀਆਂ ਹੋਈਆਂ ਟੀਮਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਕਿਊਬ ਫਾਊਂਡਰਸ ਸਪੇਸ ਤੋਂ ਇਨਕਿਊਬੇਸ਼ਨ ਸਹਾਇਤਾ ਵੀ ਮਿਲੇਗੀ ਅਤੇ ਟ੍ਰੇਨਿੰਗ ਅਤੇ ਮਾਸਟਰ ਕਲਾਸਾਂ ਰਾਹੀਂ ਫਾਊਂਡਰਾਂ ਤੇ ਮਾਹਿਰਾਂ ਵੱਲੋਂ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿਚ ਉਦਯੋਗ ਜਗਤ ਦੇ ਮੁੱਖ ਭਾਸ਼ਣ, ਲਾਈਵ ਮੁਲਾਂਕਣ ਅਤੇ ਸੰਭਾਵਿਤ ਫੰਡਾਂ ਦੀਆਂ ਘੋਸ਼ਣਾਵਾਂ ਵੀ ਸ਼ਾਮਲ ਹੋਣਗੀਆਂ।

ਕੈਂਪਸ ਟੈਂਕ ਬਾਰੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਕਦਮ ਸਟਾਰਟਅੱਪਸ ਨੂੰ ਉਨ੍ਹਾਂ ਦੀ ਵਿਕਾਸ ਸਫ਼ਰ ‘ਚ ਸਹਾਇਤਾ ਪ੍ਰਦਾਨ ਕਰ ਕੇ ਨਵੀਨਤਾ ਅਤੇ ਡਿਜ਼ਾਇਨ ਨੂੰ ਉਤਸ਼ਾਹਿਤ ਕਰਦੀ ਹੈ। ਇਹ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰੇਗੀ , ਜੋ ਕਿ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸਟਾਰਅੱਪ ਇੰਡੀਆ ਪਹਿਲਕਦਮੀ ਦੇ ਅਨੁਰੂਪ ਹੈ।

ਐੱਮਪੀ ਸਤਨਾਮ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਰਤ ਦੇਸ਼ ਨੇ ਪਿਛਲੇ ਦਹਾਕੇ ‘ਚ ਵਿਸ਼ਵ ਦੇ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਵਜੋਂ ਆਪਣੀ ਮਜ਼ਬੂਤ ਪਛਾਣ ਬਣਾ ਲਈ ਹੈ | ਉਨ੍ਹਾਂ ਕਿਹਾ ਕਿ ਸਾਲ 2016 ‘ਚ 500 ਸਟਾਰਟਅੱਪਸ ਦੇ ਮੁਕਾਬਲੇ ‘ਚ 1 ਲੱਖ 76 ਹਜ਼ਾਰ ਤੋਂ ਵੱਧ ਸਟਾਰਟਅੱਪਸ ਹਨ। ਉਨ੍ਹਾਂ ਦੱਸਿਆ ਕਿ ਭਾਰਤ ‘ਚ 1 ਬਿਲੀਅਨ ਡਾਲਰ ਦੇ ਮੁਲਾਂਕਣ ਵਾਲੇ 118 ਯੂਨੀਕਾਰਨ ਵੀ ਸਥਾਪਤ ਕੀਤੇ ਗਏ ਹਨ। ਭਾਰਤ ਸਰਕਾਰ ਨੇ ਵਿਕਸਿਤ ਭਾਰਤ 2047 ਦੇ ਤਹਿਤ ਦੇਸ਼ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣਾਉਣ ਅਤੇ 1000 ਯੂਨੀਕੋਰਨ ਤਿਆਰ ਕਰਨ ਲਈ ਟੀਚਾ ਰੱਖਿਆ ਹੈ। ਭਾਰਤ ਦੇ ਨੌਜਵਾਨ ਹੁਣ ਨੌਕਰੀ ਲੱਭਣ ਵਾਲਿਆਂ ਦੀ ਬਜਾਏ, ਨੌਕਰੀ ਦੇਣ ਵਾਲੇ ਬਣੇ ਹਨ |

ਪਿਛਲੇ ਇੱਕ ਦਹਾਕੇ ‘ਚ ਸਟਾਰਅੱਪਸ ਨੇ 18 ਲੱਖ ਤੋਂ ਵੱਧ ਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ, ਜਿਨ੍ਹਾਂ ਵਿਚੋਂ 51 ਪ੍ਰਤੀਸ਼ਤ ਤੋਂ ਵੱਧ ਛੋਟੇ ਸ਼ਹਿਰਾਂ ਤੋਂ ਆਏ ਹਨ। ਕੈਂਪਸ ਟੈਂਕ ਵਰਗੀਆਂ ਪਹਿਲਕਦਮੀਆਂ ਰਾਹੀਂ, ਸਾਡਾ ਉਦੇਸ਼ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਵਿਚ ਆਪਣੀ ਭੂਮਿਕਾ ਅਦਾ ਕਰਨਾ ਹੈ।

ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਲਈ ਚੰਡੀਗੜ੍ਹ ਯੂਨੀਵਰਸਿਟੀ, ਅਪਨਾ ਅਤੇ ਵੈਂਚਰ ਕੈਟਾਲਿਸਟ ਵਿਚਕਾਰ ਭਾਈਵਾਲੀ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗੀ।ਇਸ ਤੋਂ ਇਲਾਵਾ, ਆਰਥਿਕ ਵਿਕਾਸ ਨੂੰ ਤੇਜ਼ ਕਰੇਗੀ ਅਤੇ ਅਗਲੀ ਪੀੜ੍ਹੀ ਦੇ ਨਵੀਨਤਾਕਾਰਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ। ਇੱਕ ਖੋਜ਼ ਕੇਂਦਰਿਤ ਯੂਨੀਵਰਸਿਟੀ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਦੀ ਕਾਢ ਕੱਢਣ ਅਤੇ ਵਿਕਾਸ ਦੇ ਮੌਕਿਆਂ ਨੂੰ ਖੋਲ੍ਹਣ ਲਈ ਉਤਸ਼ਾਹਿਤ ਕਰਦੀ ਹੈ। 2012 ਵਿਚ ਆਪਣੀ ਸਥਾਪਨਾ ਤੋਂ ਬਾਅਦ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 150 ਤੋਂ ਵੱਧ ਸਟਾਰਟਅੱਪ ਬਣਾਏ ਹਨ, ਜਿਨ੍ਹਾਂ ਵਿਚ 8 ਲੜਕੀਆਂ ਦੀ ਲੀਡਰਸ਼ਿਪ ਵਿਚ ਬਣਾਏ ਗਏ ਹਨ।

ਇਹ ਸਟਾਰਟਅੱਪ ਭਾਰਤ ਦੇ 17 ਸ਼ਹਿਰਾਂ ਅਤੇ ਚਾਰ ਵਿਦੇਸ਼ੀ ਦੇਸ਼ਾਂ ਵਿਚ ਖੇਤੀਬਾੜੀ, ਐਡੂਟੇਕ, ਮੈਡਟੈੱਕ, ਹੈਲਥਕੇਅਰ, ਫਿਨਟੇਕ, ਕਲੀਨਟੈੱਕ ਅਤੇ ਰਹਿੰਦ ਖੂੰਹਦ ਪ੍ਰਬੰਧਨ ਸਮੇਤ 27 ਡੋਮੇਨਾਂ ‘ਚ ਫੈਲੇ ਹੋਏ ਹਨ। ਚੰਡੀਗੜ੍ਹ ਯੂਨੀਵਰਸਿਟੀ ਦਾ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਸੀਯੂ-ਟੀਬੀਆਈ) ‘ਚ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਵਾਸਤੇ 5 ਕਰੋੜ ਰੁਪਏ ਜੁਟਾ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਪਿਛਲੇ 5 ਸਾਲਾਂ ‘ਚ ਸਭ ਤੋਂ ਵੱਧ ਪੇਟੈਂਟ ਦਾਖਲ ਕਰਨ ਵਾਲੀਆਂ ਦੇਸ਼ ਦੀਆਂ 5 ਟਾਪ ਦੀਆਂ ਯੂਨੀਵਰਸਿਟੀਆਂ ’ਚ ਸਥਾਨ ਮਿਲਿਆ ਹੈ | ਇਸਦੇ ਨਾਲ ਹੀ ਪਿਛਲੇ 3 ਸਾਲਾਂ ਦੌਰਾਨ 2581 ਪੇਟੈਂਟ ਦਾਖਲ ਕਰ ਕੇ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਅਤੇ ਸਰਕਾਰੀ ਯੂਨੀਵਰਸਿਟੀਆਂ ‘ਚ ਤੀਜਾ ਸਥਾਨ ਹਾਸਲ ਕੀਤਾ ਹੈ।

ਅਪਨਾ ਦੇ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰੀਤ ਨੇ ਕਿਹਾ ਕਿ ’ਅਪਨਾ’ ਦਾ ਸੁਪਨਾ ਹਮੇਸ਼ਾ ਜ਼ਿੰਦਗੀਆਂ ਨੂੰ ਸਵਾਰਨਾ ਰਿਹਾ ਹੈ। ’ਅਪਨਾ’ ਸਿਰਫ਼ ਇੱਕ ਨੌਕਰੀ ਦਿਵਾਉਣ ਵਾਲੀ ਐਪ ਨਹੀਂ ਹੈ, ਇਹ ਇੱਕ ਅਜਿਹਾ ਪਲੇਟਫ਼ਾਰਮ ਹੈ ਜਿੱਥੇ ਲੋਕ ਆਪਣੇ ਸੁਪਨਿਆਂ ਨੂੰ ਹਕੀਕਤ ਦੀ ਉਡਾਣ ਦਿੰਦੇ ਹਨ। ਇਸ ਲਈ ਅਸੀਂ ਲੈਕੇ ਆਏ ਹਾਂ ’ਕੈਂਪਸ ਟੈਂਕ’, ਜਿਸ ਦੇ ਜ਼ਰੀਏ ਭਾਰਤ ਦੇਸ਼ ਦੇ ਨੌਜਵਾਨਾਂ ਤੇ ਉਦਮੀਆਂ ਨੂੰ ਇੱਕ ਸ਼ਕਤੀਸ਼ਾਲੀ ਸਟੇਜ ਦਿੱਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਫ਼ੰਡ ਦਿੱਤੇ ਜਾਣਗੇ।

ਇੱਥੇ ਨੌਜਵਾਨਾਂ ਦੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਦੇ ਖੰਭ ਦਿੱਤੇ ਜਾਣਗੇ, ਜੋ ਉਨ੍ਹਾਂ ਨੇ ਕਿਸੇ ਵੇਲੇ ਆਪਣੇ ਕਾਲਜ ਦੀਆਂ ਕਲਾਸਾਂ ਲਾਉਂਦੇ, ਕੈਂਟੀਨ ’ਚ ਖਾਣਾ ਖਾਂਦੇ ਹੋਏ ਸਜਾਏ ਸਨ। ਹਰ ਇੱਕ ਸਟਾਰਟਅੱਪ ਨਾਲ ਸਿੱਧੇ ਤੌਰ ’ਤੇ 11 ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਤੇ ਅਸਿੱਧੇ ਤੌਰ ’ਤੇ 4 ਹੋਰ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਅਜਿਹੇ ਉਦਮਾਂ ਦਾ ਸਮਰਥਨ ਕਰਨ ਦਾ ਮਕਸਦ ਸਿਰਫ਼ ਨਵੇਂ ਆਈਡੀਆਜ਼ ਦੀ ਖੋਜ ਕਰਨਾ ਨਹੀਂ ਹੈ, ਬਲਕਿ ਇਸ ਦਾ ਟੀਚਾ ਹੈ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣਾ। ਕਿਉਂਕਿ ਜੇ ਭਾਰਤੀਆਂ ਦਾ ਵਿਕਾਸ ਭਾਰਤ ਦਾ ਵਿਕਾਸ ਹੈ।

ਸਾਡਾ ਕੰਮ ਸਿਰਫ਼ ਇਨ੍ਹਾਂ ਨੌਜਵਾਨ ਉਦਮੀਆਂ ਦਾ ਹੱਥ ਫ਼ੜ ਕੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣਾ ਹੈ। ਕੈਂਪਸ ਟੈਂਕ ਨੌਜਵਾਨਾਂ ਦੇ ਨਵੇਂ ਤੇ ਅਨੋਖੇ ਵਿਚਾਰਾਂ ਨੂੰ ਆਰਥਿਕ ਮੱਦਦ ਦੇ ਕੇ ਉਨ੍ਹਾਂ ਨੂੰ ਅੱਗੇ ਵਧਾਉਂਦਾ ਹੈ। ਇਸ ਈਵੈਂਟ ਰਾਹੀਂ ਅਸੀਂ ਇਕ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਕਿ ਨਾ ਸਿਰਫ਼ ਸੁਪਨੇ ਦੇਖਦੀ ਹੈ, ਬਲਕਿ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਦਮ ਵੀ ਰੱਖਦੀ ਹੈ।

ਰਿਸ਼ਭ ਗੋਲਛਾ, ਵੈਂਚਰ ਕੈਟਾਲਿਸਟ ਵੈਂਚਰ ਕੈਟਾਲਿਸਟ ਦਾ ਇਹ ਮੰਨਣਾ ਹੈ ਕਿ ਭਾਰਤ ਦੇ ਅਗਲੀ ਪੀੜ੍ਹੀ ਦੇ ਉੱਭਰਦੇ ਹੋਏ ਕਾਰੋਬਾਰੀ ਤੇ ਉਦਮੀ ਇਸ ਸਮੇਂ ਹੋਸਟਲਾਂ ਦੇ ਕਮਰਿਆਂ ’ਚ, ਦਫ਼ਤਰਾਂ, ਕੈਫ਼ਿਆਂ ਤੇ ਗੈਰਜਾਂ ਦੇ ਵਿੱਚ ਮੌਜੂਦ ਹਨ। ਕੈਂਪਸ ਟੈਂਕ ਦਾ ਮਕਸਦ ਉਨ੍ਹਾਂ ਨੂੰ ਉੱਥੋਂ ਲੱਭਣਾ ਤੇ ਬਾਹਰ ਲੈਕੇ ਆਉਣਾ ਹੈ। ਇਹ ਪਲੇਟਫ਼ਾਰਮ ਨੌਜਵਾਨ ਉਦਮੀਆਂ ਲਈ ਹੈ, ਜਿਨ੍ਹਾਂ ਦੀ ਉਮਰ 30 ਸਾਲ ਤੱਕ ਦੀ ਹੈ ਅਤੇ ਉਹ ਆਪਣੇ ਖੁੱਲ੍ਹੇ ਵਿਚਾਰਾਂ ਨਾਲ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਹਨ। ਕੈਂਪਸ ਟੈਂਕ ਇਸ ਈਵੈਂਟ ’ਚ 1 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ, ਜਿਸ ਨਾਲ ਦੇਸ਼ ’ਚ ਉੱਭਰ ਰਹੇ ਉਦਮੀਆਂ ਨੂੰ ਪੂੰਜੀ, ਮਾਰਗਦਰਸ਼ਨ ਤੇ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।

ਇਨ੍ਹਾਂ ਵਿੱਚੋਂ ਕੁੱਝ ਵਿਦਿਆਰਥੀ ਹਨ, ਕੁਝ ਗ੍ਰੈਜੂਏਟਸ ਹਨ ਅਤੇ ਕੁਝ ਨੇ ਹਾਲੇ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਕੀਤੀ ਹੈ। ਕੈਂਪਸ ਟੈਂਕ ਨੂੰ ਉਨ੍ਹਾਂ ਲੋਕਾਂ ਦੀ ਤਲਾਸ਼ ਹੈ, ਜਿਨ੍ਹਾਂ ਦੇ ਅੰਦਰ ਜ਼ਿੰਦਗੀ ’ਚ ਕੁਝ ਵੱਡਾ ਕਰਨ ਦੀ ਭੁੱਖ ਹੈ। ਅਸੀਂ ਕੈਂਪਸ ਟੈਂਕ ਨੂੰ ਉਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਵਾਲੇ ਪਲੇਟਫ਼ਾਰਮ ਦੇ ਰੂਪ ’ਚ ਦੇਖਦੇ ਹਾਂ। ਇਸੇ ਲਈ ਹੀ ਕੈਟਾਲਿਸਟ ਹੁਣ ਇਨ੍ਹਾਂ ਨੌਜਵਾਨ ਉਦਮੀਆਂ ਦੇ ਵਿਚਾਰਾਂ ਨੂੰ ਅਸਲੀਅਤ ਬਣਾਉਣ ਲਈ ਬਿਲਕੁਲ ਤਿਆਰ ਹੈ।

Read More: ਚੰਡੀਗੜ੍ਹ ਯੂਨੀਵਰਸਿਟੀ ’ਚ ’ਸੀਯੂ ਸਕਾਲਰਜ਼ ਸਮਿਟ-2025’ ਦੇ ਦੂਜੇ ਦਿਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Scroll to Top