July 5, 2024 11:02 pm
Anurag Thakur

ਅਨੁਰਾਗ ਠਾਕੁਰ ਦੀ ਪਹਿਲਵਾਨਾਂ ਨਾਲ ਮੀਟਿੰਗ ਸਮਾਪਤ, ਚਾਰਜਸ਼ੀਟ ਤੇ ਪਹਿਲਵਾਨਾਂ ‘ਤੇ ਦਰਜ FIR ‘ਤੇ ਹੋਈ ਚਰਚਾ

ਚੰਡੀਗੜ੍ਹ, 07 ਜੂਨ 2023: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਬੁੱਧਵਾਰ (7 ਜੂਨ) ਨੂੰ ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨਾਲ ਮੁਲਾਕਾਤ ਕੀਤੀ। ਕਰੀਬ ਛੇ ਘੰਟੇ ਚੱਲੀ ਇਸ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਕਈ ਮਾਮਲਿਆਂ ‘ਤੇ ਸਹਿਮਤੀ ਬਣੀ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਖਿਡਾਰੀਆਂ ਨਾਲ ਹੋਈ ਗੱਲਬਾਤ ‘ਚ ਜਿਨਸੀ ਸ਼ੋਸ਼ਣ ਮਾਮਲੇ ‘ਚ 15 ਜੂਨ ਤੱਕ ਚਾਰਜਸ਼ੀਟ ਦਾਖਲ ਕਰਨ ‘ਤੇ ਚਰਚਾ ਹੋਈ ਹੈ ।

ਅਨੁਰਾਗ ਠਾਕੁਰ (Anurag Thakur) ਨੇ ਕਿਹਾ, ”ਬਹੁਤ ਹੀ ਸੰਵੇਦਨਸ਼ੀਲ ਮੁੱਦੇ ‘ਤੇ ਪਹਿਲਵਾਨਾਂ ਨਾਲ ਸਕਾਰਾਤਮਕ ਗੱਲਬਾਤ ਹੋਈ ਹੈ। ਕਰੀਬ ਛੇ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਮੁੱਦਿਆਂ ‘ਤੇ ਚਰਚਾ ਹੋਈ, ਉਨ੍ਹਾਂ ਦੋਸ਼ਾਂ ਦੀ ਜਾਂਚ ਮੁਕੰਮਲ ਕਰਕੇ 15 ਜੂਨ ਤੱਕ ਚਾਰਜਸ਼ੀਟ ਦਾਇਰ ਕੀਤੀ ਜਾਵੇ ਅਤੇ 30 ਜੂਨ ਤੱਕ ਕੁਸ਼ਤੀ ਫੈਡਰੇਸ਼ਨ ਦੀ ਚੋਣ ਕਰਵਾਈ ਜਾਵੇ। ਕੁਸ਼ਤੀ ਫੈਡਰੇਸ਼ਨ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਦੀ ਅਗਵਾਈ ਕੋਈ ਇੱਕ ਔਰਤ ਕਰੇ | ਸਾਕਸ਼ੀ ਮਲਿਕ ਨੇ ਕਿਹਾ ਕਿ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਸਾਡੀ ਮੁੱਖ ਮੰਗ ਹੈ।

ਖੇਡ ਮੰਤਰੀ ਨੇ ਅੱਗੇ ਕਿਹਾ, “ਪਹਿਲਵਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਵਿਰੁੱਧ ਸਾਰੀਆਂ ਐਫਆਈਆਰ ਵਾਪਸ ਲਈਆਂ ਜਾਣ। ਪਹਿਲਵਾਨਾਂ ਨੇ ਇਹ ਵੀ ਅਪੀਲ ਕੀਤੀ ਕਿ ਤਿੰਨ ਕਾਰਜਕਾਲ ਪੂਰੇ ਕਰ ਚੁੱਕੇ ਬ੍ਰਿਜ ਭੂਸ਼ਣ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੁਬਾਰਾ ਚੋਣ ਨਾ ਕੀਤੀ ਜਾਵੇ। ਪਹਿਲਵਾਨ 15 ਜੂਨ ਤੋਂ ਪਹਿਲਾਂ ਪ੍ਰਦਰਸ਼ਨ ਨਹੀਂ ਕਰਨਗੇ।

ਦੇਸ਼ ਦੇ ਚੋਟੀ ਦੇ ਪਹਿਲਵਾਨ ਬ੍ਰਿਜ ਭੂਸ਼ਣ ਸਿੰਘ ਨਾਲ 138 ਦਿਨਾਂ ਤੱਕ ਖੁੱਲ੍ਹ ਕੇ ਲੜ ਰਹੇ ਸਨ। ਪਹਿਲੀ ਵਾਰ 18 ਜਨਵਰੀ ਨੂੰ ਪਹਿਲਵਾਨ ਧਰਨੇ ‘ਤੇ ਬੈਠੇ ਅਤੇ 23 ਅਪ੍ਰੈਲ ਨੂੰ ਦੂਜਾ ਧਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਪਹਿਲਵਾਨਾਂ ਨੇ ਖ਼ਰਾਬ ਮੌਸਮ ਦਾ ਸਾਹਮਣਾ ਕੀਤਾ, ਪੁਲਿਸ ਨਾਲ ਝੜੱਪ ਹੋਈ । ਪਹਿਲਵਾਨਾਂ ਖ਼ਿਲਾਫ਼ ਐਫਆਈਆਰ ਵੀ ਹੋਈ ਸੀ, ਪਰ ਧਰਨਾ ਜਾਰੀ ਰਿਹਾ।