Antim Panghal

ਅੰਤਿਮ ਪੰਘਾਲ ਓਲੰਪਿਕ ਖੇਡਾਂ ‘ਚ ਕੋਟਾ ਹਾਸਲ ਕਰਨ ਵਾਲਾ ਪਹਿਲੀ ਮਹਿਲਾ ਪਹਿਲਵਾਨ ਬਣੀ

ਚੰਡੀਗੜ੍ਹ, 22 ਸਤੰਬਰ 2023: ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ (Antim Panghal) ਨੇ ਆਪਣੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਡੈਬਿਊ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ 2023 ਵਿੱਚ ਪੈਰਿਸ ਵਿੱਚ ਹੋਣ ਵਾਲੇ ਓਲੰਪਿਕ ਵਿੱਚ ਫਾਈਨਲ ਵਿੱਚ ਆਪਣਾ ਕੋਟਾ ਪੱਕਾ ਕਰ ਲਿਆ ਹੈ। ਅੰਤਿਮ ਓਲੰਪਿਕ ਖੇਡਾਂ ਵਿੱਚ ਕੋਟਾ ਹਾਸਲ ਕਰਨ ਵਾਲਾ ਪਹਿਲੀ ਮਹਿਲਾ ਪਹਿਲਵਾਨ ਬਣੀ। ਵਿਸ਼ਵ ਚੈਂਪੀਅਨਸ਼ਿਪ ਵਿੱਚ 53 ਕਿਲੋ ਭਾਰ ਵਰਗ ਵਿੱਚ ਪੰਘਾਲ ਨੇ ਯੂਰਪ ਦੀ ਜੋਨਾ ਮਾਲਮਗ੍ਰੇਨ ਨੂੰ ਹਰਾਇਆ।

19 ਸਾਲਾ ਅੰਤਿਮ ਪੰਘਾਲ (Antim Panghal) ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਛੇਵੀਂ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਅੰਤਿਮ ਨੇ ਮੁਕਾਬਲੇ ਵਿੱਚ ਜੋਨਾ ਮਾਲਮਗ੍ਰੇਨ ਨੂੰ 16-6 ਨਾਲ ਹਰਾਇਆ। ਅੰਤਿਮ ਮੈਚ ਦੌਰਾਨ ਕਾਫੀ ਟੈਕਨੀਕਲ ਨਜ਼ਰ ਆਈ। ਪੰਘਾਲ ਅਤੇ ਜੋਨਾ ਮਾਲਮਗ੍ਰੇਨ ਵਿਚਕਾਰ ਮੈਚ ਬਹੁਤ ਰੋਮਾਂਚਕ ਰਿਹਾ। ਉਨ੍ਹਾਂ ਨੇ ਜੋਨਾ ਮਾਲਮਗ੍ਰੇਨ ਨੂੰ ਬਹੁਤ ਤਕਨੀਕੀ ਹਾਰ ਦਿੱਤੀ।

ਅੰਤਿਮ ਪੰਘਾਲ ਤੋਂ ਪਹਿਲਾਂ 2012 ਵਿੱਚ ਗੀਤਾ ਫੋਗਾਟ, 2012 ਵਿੱਚ ਬਬੀਤਾ ਫੋਗਾਟ, 2018 ਵਿੱਚ ਪੂਜਾ ਢਾਂਡਾ, 2019 ਵਿੱਚ ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਤਗਮੇ ਜਿੱਤ ਚੁੱਕੇ ਹਨ। ਅੰਤਿਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ 23ਵਾਂ ਤਮਗਾ ਜਿੱਤਿਆ। ਹੁਣ ਤੱਕ ਟੂਰਨਾਮੈਂਟ ਵਿੱਚ ਭਾਰਤ ਲਈ ਜਿੱਤੇ ਗਏ 23 ਤਮਗਿਆਂ ਵਿੱਚ 5 ਸੋਨ ਅਤੇ 17 ਕਾਂਸੀ ਦੇ ਤਗਮੇ ਸ਼ਾਮਲ ਹਨ।

ਅੰਤਿਮ ਦਾ ਸਫਰ ਸੈਮੀਫਾਈਨਲ ‘ਚ ਖਤਮ ਹੋ ਗਿਆ, ਜਿੱਥੇ ਉਨ੍ਹਾਂ ਨੂੰ ਦੁਨੀਆ ਦੀ 23ਵੇਂ ਨੰਬਰ ਦੀ ਖਿਡਾਰਨ ਬੇਲਾਰੂਸ ਦੀ ਵੇਨੇਸਾ ਕੇਲਾਦਜਿੰਸਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੰਘਾਲ ਨੂੰ ਵੇਨੇਸਾ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵੇਨੇਸਾ ਇਕ ਨਿਰਪੱਖ ਖਿਡਾਰਨ ਵਜੋਂ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਹੈ। ਪੰਘਾਲ ਨੇ ਸੀਨੀਅਰ ਪੱਧਰ ‘ਤੇ ਆਪਣੇ ਪੈਰ ਚੰਗੀ ਤਰ੍ਹਾ ਜਮਾ ਲਏ ਹਨ। ਪੰਘਾਲ ਤੋਂ ਇਲਾਵਾ ਹੋਰ ਵਰਗ ਦੇ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Scroll to Top