Anti Sikh Riots Case: ਸੱਜਣ ਕੁਮਾਰ ਨੂੰ ਲੈ ਕੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਕ.ਤ.ਲ ਕੇਸ ‘ਚ ਦੋ.ਸ਼ੀ ਕ.ਰਾ.ਰ

12 ਫਰਵਰੀ 2025:  ਦਿੱਲੀ ਦੀ ਰਾਉਸ ਐਵੇਨਿਊ (Delhi’s Rouse Avenue court) ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੁਮਾਰ ਦੀ ਸਜ਼ਾ ‘ਤੇ 18 ਫਰਵਰੀ ਨੂੰ ਬਹਿਸ ਹੋਵੇਗੀ।

ਸੱਜਣ ਕੁਮਾਰ 1 ਨਵੰਬਰ 1984 ਨੂੰ ਸਰਸਵਤੀ ਵਿਹਾਰ, ਦਿੱਲੀ ਵਿੱਚ ਜਸਵੰਤ ਸਿੰਘ (jaswant singh) ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਮੁਲਜ਼ਮ ਸੀ। ਇਸ ਮਾਮਲੇ ‘ਚ ਅਦਾਲਤ ਨੇ ਬੁੱਧਵਾਰ (12 ਫਰਵਰੀ, 2025) ਨੂੰ ਆਪਣਾ ਫੈਸਲਾ ਸੁਣਾਇਆ।

ਸੱਜਣ ਕੁਮਾਰ ‘ਤੇ ਕੀ ਹੈ ਇਲਜ਼ਾਮ?

ਅਦਾਲਤ ਨੇ ਮੁਲਜ਼ਮ ਸੱਜਣ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 147/148/149/302/308/323/395/397/427/436/440 ਤਹਿਤ ਦੋਸ਼ ਆਇਦ ਕੀਤੇ ਸਨ।

ਐਸਆਈਟੀ ਨੇ ਦੋਸ਼ ਲਾਇਆ ਕਿ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਦੇ ਉਕਸਾਉਣ ‘ਤੇ ਭੀੜ ਨੇ ਦੋ ਵਿਅਕਤੀਆਂ ਨੂੰ ਜ਼ਿੰਦਾ ਸਾੜ ਦਿੱਤਾ ਅਤੇ ਉਨ੍ਹਾਂ ਦੇ ਘਰੇਲੂ ਸਮਾਨ ਅਤੇ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਮਾਲ ਲੁੱਟ ਲਿਆ ਗਿਆ।

ਭੀੜ ਨੇ ਪੀੜਤਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਉਨ੍ਹਾਂ ਦੇ ਘਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਗੰਭੀਰ ਸੱਟਾਂ ਮਾਰੀਆਂ। 1 ਨਵੰਬਰ 2023 ਨੂੰ ਅਦਾਲਤ ਨੇ ਇਸ ਮਾਮਲੇ ‘ਚ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ ਸੀ, ਜਿਸ ‘ਚ ਸੱਜਣ ਕੁਮਾਰ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ।

ਦਿੱਲੀ ਕੈਂਟ ਕੇਸ ਵਿੱਚ ਸਜ਼ਾ ਹੋ ਚੁੱਕੀ ਹੈ

ਸੱਜਣ ਕੁਮਾਰ ਇਸ ਸਮੇਂ ਦਿੱਲੀ ਕੈਂਟ ਵਿੱਚ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

Read More: ਸੱਜਣ ਕੁਮਾਰ ਖਿਲਾਫ਼ ਅਦਾਲਤ 8 ਜਨਵਰੀ ਨੂੰ ਸੁਣਾਏਗੀ ਫ਼ੈਸਲਾ

Scroll to Top