Sidhu Moosewala

ਭਲਕੇ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ, ਰੈਪਰ ਸੰਨੀ ਮਾਲਟਨ ਵੱਲੋਂ ਪੋਸਟਰ ਰਿਲੀਜ਼

ਚੰਡੀਗੜ੍ਹ, 9 ਅਪ੍ਰੈਲ 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਇੱਕ ਹੋਰ ਗੀਤ ਬੁੱਧਵਾਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਇਹ ਓਹਨਾ ਦਾ ਛੇਵਾਂ ਗੀਤ ਹੈ, ਜਿਸ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਗੀਤ ਦਾ ਕਵਰ ਰਿਲੀਜ਼ ਹੋ ਗਿਆ ਹੈ।

ਇਸ ਗੀਤ ਨੂੰ 4:10 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ਼ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਨੂੰ ਕਦੋਂ ਜਾਰੀ ਕੀਤਾ ਜਾਵੇਗਾ, ਇਸ ਬਾਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ। ਪਰ ਅੰਦਾਜ਼ਾ ਹੈ ਕਿ ਇਹ ਗੀਤ ਸ਼ਾਮ 4.10 ਵਜੇ ਹੀ ਰਿਲੀਜ਼ ਹੋਵੇਗਾ |

Image

Scroll to Top