ਬੰਗਲਾਦੇਸ਼, 25 ਦਸੰਬਰ 2025: ਬੰਗਲਾਦੇਸ਼ ‘ਚ ਇੱਕ ਵਾਰ ਭੀੜ ਨੇ ਇੱਕ ਹਿੰਦੂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਇਹ ਘਟਨਾ ਬੁੱਧਵਾਰ ਰਾਤ 11:00 ਵਜੇ ਦੇ ਕਰੀਬ ਰਾਜਬਾੜੀ ਜ਼ਿਲ੍ਹੇ ਦੇ ਹੋਸੇਨਡਾਂਗਾ ਪਿੰਡ ‘ਚ ਵਾਪਰੀ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ 29 ਸਾਲਾ ਅੰਮ੍ਰਿਤ ਮੰਡਲ ਉਰਫ਼ ਸਮਰਾਟ ਵਜੋਂ ਕੀਤੀ ਹੈ। ਇਸ ਤੋਂ ਪਹਿਲਾਂ 18 ਦਸੰਬਰ ਨੂੰ ਢਾਕਾ ਨੇੜੇ ਇੱਕ ਭੀੜ ਨੇ ਇੱਕ ਹਿੰਦੂ ਨੌਜਵਾਨ ਦੀਪੂ ਚੰਦਰ ਦਾ ਕਤਲ ਕਰਕੇ ਦਿੱਤਾ ਸੀ। ਬਾਅਦ ‘ਚ ਉਸਨੂੰ ਫਾਂਸੀ ਦੇ ਕੇ ਸਾੜ ਦਿੱਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਅੰਮ੍ਰਿਤ ਮੰਡਲ ਨੂੰ ਭੀੜ ਨੇ ਜਬਰੀ ਵਸੂਲੀ ਦੇ ਦੋਸ਼ ‘ਚ ਮਾਰ ਦਿੱਤਾ ਸੀ। ਮ੍ਰਿਤਕ ਹੋਸੇਨਡਾਂਗਾ ਪਿੰਡ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਅੰਮ੍ਰਿਤ ਦੇ ਸਾਥੀ ਮੁਹੰਮਦ ਸਲੀਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਦੋ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਸਮਰਾਟ ਵਿਰੁੱਧ ਪੰਗਸ਼ਾ ਪੁਲਿਸ ਸਟੇਸ਼ਨ ‘ਚ ਘੱਟੋ-ਘੱਟ ਦੋ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਇੱਕ ਕਤਲ ਦਾ ਕੇਸ ਵੀ ਸ਼ਾਮਲ ਹੈ।
ਪੁਲਿਸ ਨੇ ਦੱਸਿਆ ਕਿ ਸਮਰਾਟ ਦੀ ਵਿਗੜਦੀ ਹਾਲਤ ਕਾਰਨ, ਉਸਨੂੰ ਤੁਰੰਤ ਸਿਹਤ ਕੇਂਦਰ ਲਿਜਾਇਆ ਗਿਆ, ਪਰ ਡਾਕਟਰਾਂ ਨੇ ਇਲਾਜ ਦੌਰਾਨ ਸਵੇਰੇ 2 ਵਜੇ ਦੇ ਕਰੀਬ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਬਾੜੀ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ‘ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
ਬੰਗਲਾਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਿੰਸਾ ਲਗਾਤਾਰ ਜਾਰੀ ਹੈ। ਢਾਕਾ ਤੋਂ ਚਟਗਾਓਂ ਤੱਕ ਭੀੜ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਸੰਬੰਧਿਤ ਹਿੰਸਾ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। 12 ਦਸੰਬਰ ਨੂੰ ਇਨਕਲਾਬ ਮੰਚ ਦੇ ਵਿਦਿਆਰਥੀ ਆਗੂ ਉਸਮਾਨ ਹਾਦੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਬਾਅਦ ‘ਚ 18 ਦਸੰਬਰ ਨੂੰ ਸਿੰਗਾਪੁਰ ‘ਚ ਹਾਦੀ ਦੀ ਮੌਤ ਹੋ ਗਈ, ਅਤੇ ਉਦੋਂ ਤੋਂ ਬੰਗਲਾਦੇਸ਼ ‘ਚ ਤਣਾਅ ਬਣਿਆ ਹੋਇਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ, ਚਟਗਾਓਂ ‘ਚ ਇੱਕ ਹਿੰਦੂ ਵਿਅਕਤੀ ਦੀ ਲਿੰਚਿੰਗ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ।
Read More: ਬੰਗਲਾਦੇਸ਼ ‘ਚ ਉਸਮਾਨ ਹਾਦੀ ਦੀ ਮੌ.ਤ ਬਾਅਦ ਹਿੰਸਾ ਭੜਕੀ, ਹਿੰਦੂ ਨੌਜਵਾਨ ਦਾ ਕ.ਤ.ਲ




