ਚੰਡੀਗੜ੍ਹ, 27 ਫਰਵਰੀ 2024: ਖਨੌਰੀ ਬਾਰਡਰ (Khanauri border) ‘ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਬਕ ਮੰਗਲਵਾਰ ਨੂੰ ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ (50) ਦੀ ਸਿਹਤ ਵਿਗੜ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਉਕਤ ਕਿਸਾਨ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ 15 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਇਹ 8ਵੀਂ ਮੌਤ ਹੈ। ਇਸਦੇ ਨਾਲ ਹੀ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਹੈ |
ਸ਼ੰਭੂ ਅਤੇ ਖਨੌਰੀ ਬਾਰਡਰ (Khanauri border) ‘ਤੇ ਕਿਸਾਨ ਅਜੇ ਵੀ ਡਟੇ ਹੋਏ ਹਨ। ਹਰਿਆਣਾ ‘ਚ ਬਾਰਡਰ ‘ਤੇ ਸੜਕਾਂ ਖੋਲ੍ਹੀਆਂ ਜਾ ਰਹੀਆਂ ਹਨ। ਅੱਜ ਕਿਸਾਨ ਮਜ਼ਦੂਰ ਮੋਰਚਾ (KMM) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਿੱਲੀ ਮਾਰਚ ‘ਤੇ ਚਰਚਾ ਕਰਨਗੇ। ਅੰਤਿਮ ਫੈਸਲਾ ਭਲਕੇ ਯਾਨੀ 28 ਫਰਵਰੀ ਨੂੰ ਲਿਆ ਜਾਵੇਗਾ।