ਪਾਕਿਸਤਾਨ ਵੱਲੋਂ ਮੁੜ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ ‘ਚ BSF ਦਾ ਜਵਾਨ ਸ਼ਹੀਦ

BSF

ਚੰਡੀਗੜ੍ਹ, 09 ਨਵੰਬਰ 2023: ਪਾਕਿਸਤਾਨ ਵੱਲੋਂ ਇਕ ਵਾਰ ਫਿਰ ਬੁੱਧਵਾਰ ਦੇਰ ਰਾਤ ਅੰਤਰਰਾਸ਼ਟਰੀ ਸਰਹੱਦ (ਆਈਬੀ) ‘ਤੇ ਇਕ ਵਾਰ ਜੰਗਬੰਦੀ ਦੀ ਉਲੰਘਣਾ ਕੀਤੇ ਦੀ ਖ਼ਬਰ ਹੈ । ਜੰਮੂ ਡਿਵੀਜ਼ਨ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿੱਚ ਆਈਬੀ ਨੇੜੇ ਪਾਕਿਸਤਾਨ ਰੇਂਜਰਾਂ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਸੀਮਾ ਸੁਰੱਖਿਆ ਬਲ (BSF) ਦਾ ਇੱਕ ਜਵਾਨ ਸ਼ਹੀਦ ਹੋ ਗਿਆ। 24 ਦਿਨਾਂ ‘ਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨ ਰੇਂਜਰਾਂ ਵੱਲੋਂ ਇਹ ਤੀਜੀ ਵਾਰ ਜੰਗਬੰਦੀ ਦੀ ਉਲੰਘਣਾ ਹੈ।

Image

ਇਸ ਗੋਲੀਬਾਰੀ ‘ਚ ਫੌਜੀ ਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਸ ਨੂੰ ਬਾਅਦ ਵਿਚ ਜੰਮੂ ਦੇ ਜੀਐਮਸੀ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਹੀਂ ਜਾ ਸਕਿਆ। ਸੀਮਾ ਸੁਰੱਖਿਆ ਬਲ (BSF) ਨੇ ਇੱਕ ਬਿਆਨ ਵਿੱਚ ਕਿਹਾ, “8-9 ਨਵੰਬਰ ਦੀ ਰਾਤ ਨੂੰ, ਪਾਕਿਸਤਾਨ ਰੇਂਜਰਾਂ ਨੇ ਰਾਮਗੜ੍ਹ ਖੇਤਰ ਵਿੱਚ ਬਿਨਾਂ ਕਾਰਨ ਦੇ ਗੋਲੀਬਾਰੀ ਕੀਤੀ, ਜਿਸ ਦਾ ਬੀਐਸਐਫ ਦੇ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ |

ਇਸ ਦੇ ਨਾਲ ਹੀ ਬੁੱਧਵਾਰ ਦੇਰ ਰਾਤ ਸ਼ੋਪੀਆਂ ਦੇ ਕਥੋਹਲਾਨ ਇਲਾਕੇ ‘ਚ ਫੌਜ ਅਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ ਹੋਈ। ਇਸ ਦੌਰਾਨ ਇੱਕ ਅਤਿਵਾਦੀ ਮਾਰੇ ਜਾਨ ਦੀ ਖ਼ਬਰ ਹੈ । ਪੁਲਿਸ ਮੁਤਾਬਕ ਮਾਰੇ ਗਏ ਅਤਿਵਾਦੀ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ ਅਤੇ ਹੋਰ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।