ਦਿੱਲੀ, 03 ਮਈ 2025: ਭਾਰਤ ਨੇ ਪਾਕਿਸਤਾਨ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਅਤੇ ਪਾਰਸਲ ਸੇਵਾਵਾਂ (postal and parcel services) ਨੂੰ ਰੋਕ ਦਿੱਤਾ ਹੈ। ਹੁਣ ਡਾਕ ਅਤੇ ਪਾਰਸਲ ਨਾ ਤਾਂ ਹਵਾਈ ਜਾਂ ਜ਼ਮੀਨੀ ਰਸਤੇ ਰਾਹੀਂ ਭੇਜੇ ਜਾ ਸਕਣਗੇ ਅਤੇ ਨਾ ਹੀ ਪ੍ਰਾਪਤ ਕੀਤੇ ਜਾ ਸਕਣਗੇ।
ਦੱਖਣੀ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਹਮਲੇ ਤੋਂ ਬਾਅਦ, ਭਾਰਤ ਪਾਕਿਸਤਾਨ ਵਿਰੁੱਧ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਿਹਾ ਹੈ। ਡਾਕ ਅਤੇ ਪਾਰਸਲਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਇਸੇ ਲੜੀ ਦਾ ਹਿੱਸਾ ਹੈ। ਇਸ ਅੱ.ਤ.ਵਾ.ਦੀ ਹਮਲੇ ‘ਚ 26 ਜਣੇ ਮਾਰੇ ਗਏ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੈਲਾਨੀ ਸਨ |
ਇਸ ਤੋਂ ਪਹਿਲਾਂ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਬੈਠਕ ‘ਚ ਕਈ ਵੱਡੇ ਫੈਸਲੇ ਲਏ ਸਨ। ਇਸ ‘ਚ 1960 ਦੇ ਸਿੰਧੂ ਜਲ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਅਟਾਰੀ ਨੂੰ ਨਾਲ ਬੰਦ ਕਰ ਦਿੱਤਾ ਗਿਆ ਸੀ | ਇਸ ਤੋਂ ਇਲਾਵਾ, ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੋਟ ਯੋਜਨਾ ਦੇ ਤਹਿਤ ਭਾਰਤ ਯਾਤਰਾ ਕਰਨ ਦੀ ਆਗਿਆ ਦੇਣ ‘ਤੇ ਪਾਬੰਦੀ ਲਗਾਈ ਗਈ ਸੀ। ਭਾਰਤ ‘ਚ ਮੌਜੂਦ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਛੱਡਣ ਲਈ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀ।
Read More: India-Pakistan: ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ‘ਤੇ ਲਗਾਈ ਪਾਬੰਦੀ