leopard

ਕੁਨੋ ਨੈਸ਼ਨਲ ਪਾਰਕ ਤੋਂ ਇੱਕ ਵਾਰ ਫਿਰ ਆਈ ਬੁਰੀ ਖ਼ਬਰ, ਚੀਤੇ ਦੇ 2 ਹੋਰ ਬੱਚਿਆਂ ਦੀ ਮੌਤ

ਚੰਡੀਗੜ੍ਹ, 25 ਮਈ 2023: ਪ੍ਰੋਜੈਕਟ ਚੀਤਾ ਸਬੰਧੀ ਕੀਤੇ ਜਾ ਰਹੇ ਯਤਨਾਂ ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ (leopard) ਦੇ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਚੀਤੇ ਦੇ ਇਕ ਬੱਚੇ ਦੀ ਮੌਤ ਹੋ ਗਈ। ਹੁਣ ਸਿਰਫ਼ ਇੱਕ ਬੱਚਾ ਬਚਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਨ੍ਹਾਂ ਬੱਚਿਆਂ ਦੀ ਮੌਤ ਕੁਪੋਸ਼ਣ ਕਾਰਨ ਹੋਈ ਹੈ।

17 ਸਤੰਬਰ ਨੂੰ ਨਾਮੀਬੀਆ ਤੋਂ ਭਾਰਤ ਲਿਆਂਦੇ ਗਏ ਚੀਤੇ ਦੇ ਚਾਰ ਬੱਚਿਆਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚਾਰਾਂ ਬੱਚਿਆਂ ਦਾ ਜਨਮ ਦੋ ਮਹੀਨੇ ਪਹਿਲਾਂ ਮਾਰਚ ਦੇ ਆਖਰੀ ਹਫ਼ਤੇ ਹੋਇਆ ਸੀ। ਇਨ੍ਹਾਂ ਸਮੇਤ ਅਫ਼ਰੀਕੀ ਮੁਲਕਾਂ ਤੋਂ ਲਿਆਂਦੇ ਚੀਤਿਆਂ ਵਿੱਚੋਂ ਹੁਣ ਤੱਕ ਛੇ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਤਿੰਨ ਬੱਚੇ ਅਤੇ ਤਿੰਨ ਚੀਤੇ ਸ਼ਾਮਲ ਹਨ। ਕੁਨੋ ਨੈਸ਼ਨਲ ਪਾਰਕ ਵਿੱਚ ਹੁਣ 17 ਚੀਤੇ ਅਤੇ ਇੱਕ ਬੱਚਾ ਰਹਿ ਰਿਹਾ ਹੈ।

ਅਧਿਕਾਰਤ ਜਾਣਕਾਰੀ ਅਨੁਸਾਰ 23 ਮਈ ਦੀ ਸਵੇਰ ਮਾਦਾ ਚੀਤਾ (leopard) ਜਵਾਲਾ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਾਲਪੁਰ ‘ਚ ਤਾਇਨਾਤ ਵਾਈਲਡ ਲਾਈਫ ਡਾਕਟਰਾਂ ਦੀ ਟੀਮ ਅਤੇ ਨਿਗਰਾਨ ਟੀਮ ਦਿਨ ਭਰ ਬਾਕੀ ਬਚੇ ਤਿੰਨ ਚੀਤੇ ਦੇ ਬੱਚਿਆਂ ਅਤੇ ਮਾਦਾ ਚੀਤਾ ਜਵਾਲਾ ਦੀ ਨਿਗਰਾਨੀ ਕਰਦੀ ਰਹੀ। ਚੀਤਾ ਜਵਾਲਾ ਨੂੰ ਦਿਨ ਵੇਲੇ ਪੂਰਕ ਭੋਜਨ ਦਿੱਤਾ ਗਿਆ। ਨਿਗਰਾਨੀ ਦੌਰਾਨ ਬਾਕੀ ਤਿੰਨ ਬੱਚਿਆਂ ਦੀ ਹਾਲਤ ਆਮ ਨਹੀਂ ਜਾਪਦੀ। ਇੱਥੇ ਇਹ ਵੀ ਦੱਸਣਯੋਗ ਹੈ ਕਿ 23 ਮਈ ਦਾ ਦਿਨ ਵੀ ਇਸ ਗਰਮੀ ਦਾ ਸਭ ਤੋਂ ਗਰਮ ਦਿਨ ਰਿਹਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 46-47 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਦਿਨ ਭਰ ਤੇਜ਼ ਹਵਾਵਾਂ ਅਤੇ ਗਰਮੀ ਦੀਆਂ ਲਹਿਰਾਂ ਚੱਲਦੀਆਂ ਰਹੀਆਂ।

Scroll to Top