Site icon TheUnmute.com

ਕੇਂਦਰ ਸਰਕਾਰ ਦਾ ਕਿਸਾਨਾਂ ਲਈ ਇਕ ਹੋਰ ਐਲਾਨ, ਖ਼ੇਤੀਬਾੜੀ ਕਰਜ਼ਿਆਂ ‘ਤੇ ਵਿਆਜ ‘ਚ 1.5 ਫੀਸਦੀ ਛੋਟ ਨੂੰ ਮਨਜ਼ੂਰੀ

farmers

ਚੰਡੀਗੜ੍ਹ 17 ਅਗਸਤ 2022: ਕੇਂਦਰ ਸਰਕਾਰ ਨੇ ਕਿਸਾਨਾਂ (farmers) ਨੂੰ ਰਾਹਤ ਦੇਣ ਲਈ ਵੱਡਾ ਐਲਾਨ ਕੀਤਾ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (Emergency Creditline Guarantee Scheme) ਦਾ ਖਰਚਾ 50,000 ਕਰੋੜ ਰੁਪਏ ਵਧਾ ਕੇ 5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ (ਆਈ ਐਂਡ ਬੀ ਮੰਤਰੀ) ਅਨੁਰਾਗ ਠਾਕੁਰ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਖੇਤੀ ਕਰਜ਼ਿਆਂ ‘ਤੇ 1.5 ਫੀਸਦੀ ਦੀ ਵਿਆਜ ਛੋਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਕਦਮ ਦਾ ਮਕਸਦ ਖ਼ੇਤੀਬਾੜੀ ਖ਼ੇਤਰ ਲਈ ਉੱਚਿਤ ਕਰਜ਼ ਪ੍ਰਵਾਹ ਯਕੀਨੀ ਕਰਨਾ ਹੈ।

Exit mobile version