July 5, 2024 6:42 pm
Khanna Police

ਖੰਨਾ ਪੁਲਿਸ ਵਲੋਂ ਕਥਿਤ ਗੈਂਗਸਟਰ ਲਵਜੀਤ ਕੰਗ ਦਾ ਇੱਕ ਹੋਰ ਸਾਥੀ ਹਥਿਆਰਾਂ ਸਮੇਤ ਕਾਬੂ

ਖੰਨਾ, 20 ਮਾਰਚ 2023: ਖੰਨਾ ਪੁਲਿਸ (Khanna Police) ਨੇ ਅਮਰੀਕਾ ‘ਚ ਬੈਠੇ ਕਥਿਤ ਗੈਂਗਸਟਰ ਲਵਜੀਤ ਕੰਗ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਕੋਲੋਂ ਤਿੰਨ ਨਜਾਇਜ਼ ਹਥਿਆਰ ਮਿਲੇ ਹਨ। 32 ਬੋਰ ਦੇ ਤਿੰਨ ਪਿਸਤੌਲਾਂ ਦੇ ਨਾਲ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ। ਫਾਜਿਲਕਾ ਦਾ ਰਹਿਣ ਵਾਲਾ ਇਹ ਮਨਪ੍ਰੀਤ ਸਿੰਘ ਮਨੀ ਕਥਿਤ ਗੈਂਗਸਟਰ ਕੰਗ ਦੇ ਸਾਥੀਆਂ ਨੂੰ ਹਥਿਆਰ ਮਹੱਈਆ ਕਰਵਾਉਂਦਾ ਸੀ। ਇਸਦੇ ਖਿਲਾਫ ਦਿੱਲੀ ਅਤੇ ਰਾਜਸਥਾਨ ਵਿਖੇ ਵੀ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਸੀਆਈਏ ਸਟਾਫ (Khanna Police) ਦੀ ਟੀਮ ਨੇ ਅਮਰੀਕਾ ਚ ਬੈਠੇ ਗੈਂਗਸਟਰ ਲਵਜੀਤ ਸਿੰਘ ਕੰਗ ਦੇ ਮਡਿਉਲ ਦਾ ਪਰਦਾਫਾਸ਼ ਕੀਤਾ ਸੀ। ਇਸ ਮਡਿਉਲ ਦੇ 6 ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਇੱਕ ਮੈਂਬਰ ਕਮਲਜੀਤ ਸਿੰਘ ਕੈਮ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਮਨਪ੍ਰੀਤ ਸਿੰਘ ਮਨੀ ਲਵਜੀਤ ਕੰਗ ਦੇ ਸੰਪਰਕ ‘ਚ ਹੈ ਅਤੇ ਦੇਰ ਰਾਤ 2 ਵਜੇ ਤੋਂ ਸਵੇਰ ਦੇ 5 ਵਜੇ ਦੇ ਸਮਾਂ ਦਰਮਿਆਨ ਐਕਟਿਵ ਰਹਿ ਕੇ ਨਜਾਇਜ ਹਥਿਆਰ ਸਪਲਾਈ ਕਰਦਾ ਹੈ।

ਇਸ ਉਪਰੰਤ ਮਨਪ੍ਰੀਤ ਮਨੀ ਨੂੰ ਮਾਮਲੇ ਚ ਨਾਮਜਦ ਕਰਕੇ ਉਸਨੂੰ 3 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਮਨਪ੍ਰੀਤ ਮਨੀ ਖਿਲਾਫ ਰਾਜਸਥਾਨ ਦੇ ਜਿਲ੍ਹਾ ਜੈਪੁਰ ਦੇ ਥਾਣਾ ਰਿੰਗਸ ਅਤੇ ਦਿੱਲੀ ਦੇ ਥਾਣਾ ਜਨਕਪੁਰੀ ਵਿਖੇ ਵੀ ਨਜਾਇਜ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ। ਖੰਨਾ ਪੁਲਿਸ ਨੇ ਹੁਣ ਤੱਕ ਇਸ ਮਾਮਲੇ ‘ਚ ਕੁੱਲ 7 ਜਣਿਆਂ ਨੂੰ ਗ੍ਰਿਫਤਾਰ ਕਰਕੇ 16 ਨਜਾਇਜ ਹਥਿਆਰ, 16 ਮੈਗਜੀਨ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਹਨ। ਮੁੱਖ ਦੋਸ਼ੀ ਲਵਜੀਤ ਸਿੰਘ ਕੰਗ ਖਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।