ਚੰਡੀਗੜ੍ਹ, 26 ਅਕਤੂਬਰ 2023: ਪਾਣੀਆਂ ਦੇ ਮੁੱਦੇ ‘ਤੇ ਪੰਜਾਬ ‘ਚ ਸਿਆਸਤ ਭਖੀ ਹੋਈ ਹੈ | ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਹੋਣ ਵਾਲੀ ਖੁੱਲ੍ਹੀ ਬਹਿਸ (open debate) ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬਹਿਸ ਦਾ ਨਾਂ ’ਮੈਂ ਪੰਜਾਬ ਬੋਲਦਾ ਹਾਂ’ ਹੋਵੇਗਾ ਤੇ ਇਸ ਵਿਚ ਹਰ ਸਿਆਸੀ ਪਾਰਟੀ ਨੂੰ 30 ਮਿੰਟ ਬੋਲਣ ਦਾ ਸਮਾਂ ਦਿੱਤਾ ਜਾਵੇਗਾ। ਬਹਿਸ ਵਿਚ ਮੰਚ ਸੰਚਾਲਨ ਪ੍ਰੋ. ਨਿਰਮਲ ਜੋੜਾ ਵੱਲੋਂ ਕੀਤਾ ਜਾਵੇਗਾ।
ਜਨਵਰੀ 19, 2025 4:23 ਪੂਃ ਦੁਃ