ਚੰਡੀਗੜ੍ਹ, 14 ਅਕਤੂਬਰ, 2024: ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਅਰਥਸ਼ਾਸਤਰ ਖੇਤਰ ‘ਚ ਯੋਗਦਾਨ ਲਈ 2024 ਲਈ ਨੋਬਲ (Nobel Prize) ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਆਰਥਿਕ ਵਿਗਿਆਨ ਦੇ ਖੇਤਰ ‘ਚ ਅਲਫ੍ਰੇਡ ਨੋਬਲ ਦੀ ਯਾਦ ‘ਚ ਸਵੈਰੀਗੇਸ ਰਿਕਸਬੈਂਕ ਪੁਰਸਕਾਰ ਡਾਰੋਨ ਏਸਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ. ਰੌਬਿਨਸਨ ਨੂੰ ਦਿੱਤਾ ਗਿਆ ਹੈ । ਜੇਤੂਆਂ ਨੂੰ ਸੰਸਥਾਵਾਂ ਕਿਵੇਂ ਬਣਦੀਆਂ ਹਨ ਅਤੇ ਕਿਵੇਂ ਪ੍ਰਭਾਵਿਤ ਕਰਦੀਆਂ ਹਨ, ਇਸਦੇ ਅਧਿਐਨ ਲਈ ਇਹ ਸਨਮਾਨ ਦਿੱਤਾ ਗਿਆ ਹੈ |
ਕਾਮੇਰ ਡਾਰੋਨ ਏਸਮੋਗਲੂ ਅਰਮੀਨੀਆਈ ਮੂਲ ਦਾ ਇੱਕ ਤੁਰਕੀ-ਅਮਰੀਕੀ ਅਰਥ ਸ਼ਾਸਤਰੀ ਹੈ। ਏਸਮੋਗਲੂ 1993 ਤੋਂ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ‘ਚ ਪੜ੍ਹਾ ਰਹੇ ਹਨ | ਸਾਈਮਨ ਐਚ. ਜੌਹਨਸਨ ਇੱਕ ਬ੍ਰਿਟਿਸ਼ ਅਮਰੀਕੀ ਅਰਥ ਸ਼ਾਸਤਰੀ ਹੈ। ਉਹ ਐਮਆਈਟੀ ਸਲੋਅਨ ਸਕੂਲ ਆਫ਼ ਮੈਨੇਜਮੈਂਟ ‘ਚ ਉੱਦਮਤਾ ਦੇ ਰੋਨਾਲਡ ਏ. ਕੁਰਟਜ਼ ਪ੍ਰੋਫੈਸਰ ਹਨ |
ਇਸਦੇ ਨਾਲ ਹੀ 1960 ‘ਚ ਜਨਮੇ ਜੇਮਸ ਐਲਨ ਰੌਬਿਨਸਨ ਇੱਕ ਬ੍ਰਿਟਿਸ਼ ਅਰਥਸ਼ਾਸਤਰੀ ਅਤੇ ਰਾਜਨੀਤਿਕ ਵਿਗਿਆਨੀ ਹਨ । ਉਹ ਵਰਤਮਾਨ ‘ਚ ਗਲੋਬਲ ਕਨਫਲਿਕਟ ਸਟੱਡੀਜ਼ ਦੇ ਪ੍ਰੋਫੈਸਰ ਰਿਚਰਡ ਐਲ. ਸ਼ਿਕਾਗੋ ਯੂਨੀਵਰਸਿਟੀ ਦੇ ਹੈਰਿਸ ਸਕੂਲ ਆਫ਼ ਪਬਲਿਕ ਪਾਲਿਸੀ ਵਿੱਚ ਪੀਅਰਸਨ ਪ੍ਰੋਫੈਸਰ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਇਨ੍ਹਾਂ ਦਿਨ ਹਸਤੀਆਂ ਨੂੰ ਇਸ ਵਾਰ ਨੋਬਲ ਪੁਰਸਕਾਰ (Nobel Prize) ਨਾਲ ਸਨਮਾਨਿਤ ਕੀਤਾ ਜਾਵੇਗਾ |