ਚੰਡੀਗੜ੍ਹ, 19 ਜਨਵਰੀ 2026: ਪੰਜਾਬ ਸਰਕਾਰ ਨੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ‘ਚ ਅੱਜ ਅਨਿੰਦਿਤਾ ਮਿੱਤਰਾ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਜਿਕਰਯੋਗ ਹੈ ਕਿ ਅਨਿੰਦਿਤਾ ਮਿੱਤਰਾ ਇਸ ਤੋਂ ਪਹਿਲਾਂ ਪੰਜਾਬ ਸਰਕਾਰ ‘ਚ ਸਕੂਲ ਸਿੱਖਿਆ ਵਿਭਾਗ, ਉੱਚ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ‘ਚ ਪ੍ਰਸ਼ਾਸਕੀ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੀ ਹੈ। ਇਸਦੇ ਨਾਲ ਹੀ 2007 ਬੈਚ ਦੀ ਆਈ.ਏ.ਐਸ. ਅਧਿਕਾਰੀ ਅਨਿੰਦਿਤਾ ਮਿੱਤਰਾ ਕੋਲ ਵਿਆਪਕ ਪ੍ਰਸ਼ਾਸਕੀ ਤਜਰਬਾ ਹੈ ਅਤੇ ਸ਼ਾਸਨ ਦੇ ਸੰਸਥਾਗਤ ਕੰਮਕਾਜ ਦਾ ਤਜਰਬਾ ਹੈ।
ਅਨਿੰਦਿਤਾ ਮਿੱਤਰਾ ਨੇ ਅਹੁਦਾ ਸੰਭਾਲਣ ‘ਤੇ ਪੰਜਾਬ ਰਾਜ ‘ਚ ਇੱਕ ਸੰਵਿਧਾਨਕ ਅਤੇ ਲੋਕਤੰਤਰੀ ਸੰਸਥਾ ਦੀ ਅਗਵਾਈ ਕਰਨ ‘ਤੇ ਮਾਣ ਦਾ ਪ੍ਰਗਟ ਕੀਤਾ ਹੈ । ਅਨਿੰਦਿਤਾ ਨੇ ਕਿਹਾ ਕਿ ਪਿਛਲੇ 70 ਸਾਲਾਂ ‘ਚ ਭਾਰਤ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਸੋਧ ਅਤੇ ਸ਼ਮੂਲੀਅਤ ‘ਚ ਸੁਧਾਰ ਕਰਕੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਹੈ।
Read More: ਪੰਜਾਬ ਸਰਕਾਰ ਨੇ 3 IAS ਅਧਿਕਾਰੀਆਂ ਨੂੰ ਸੌਂਪੀਆਂ ਨਵੀਆਂ ਜ਼ਿੰਮੇਵਾਰੀਆਂ




