July 2, 2024 8:22 pm
Animal

ਫ਼ਿਲਮ ਐਨੀਮਲ ਨੇ 3 ਦਿਨਾਂ ‘ਚ ਕਮਾਏ 356 ਕਰੋੜ ਰੁਪਏ, ਗਲੋਬਲ ਚਾਰਟ ‘ਚ ਹਾਲੀਵੁੱਡ ਫਿਲਮ ਨੇਪੋਲੀਅਨ ਅਤੇ ਹੰਗਰ ਗੇਮਜ਼ ਨੂੰ ਪਿੱਛੇ ਛੱਡਿਆ

ਚੰਡੀਗੜ੍ਹ, 4 ਦਸੰਬਰ 2023: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫਿਲਮ ਐਨੀਮਲ (Animal) ਨੇ ਤੀਜੇ ਦਿਨ 75 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ ‘ਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਹਿਲੇ ਵੀਕੈਂਡ ‘ਚ ਸਿਰਫ 3 ਦਿਨਾਂ ‘ਚ ਫਿਲਮ ਨੇ ਦੁਨੀਆ ਭਰ ‘ਚ 355 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਦੌਰਾਨ ਭਾਰਤ ‘ਚ 202 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ‘ਐਨੀਮਲ’ ਨੇ ਸਾਲ ਦੀ ਦੂਜੀ ਸਭ ਤੋਂ ਵੱਡੀ ਫਿਲਮ ‘ਪਠਾਨ’ ਦਾ ਰਿਕਾਰਡ ਤੋੜ ਦਿੱਤਾ ਹੈ।

ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ 42.17 ਕਰੋੜ ਰੁਪਏ ਕਮਾ ਕੇ ਗਲੋਬਲ ਬਾਕਸ ਆਫਿਸ ‘ਤੇ ਟਾਪ ‘ਤੇ ਹੈ। ਇਹ ਐਨੀਮਲ (Animal) ਹੰਗਰ ਗੇਮ ਅਤੇ ਨੈਪੋਲੀਅਨ ਵਰਗੀਆਂ ਮਸ਼ਹੂਰ ਫਿਲਮਾਂ ਨੂੰ ਪਿੱਛੇ ਛੱਡ ਕੇ ਗਲੋਬਲ ਬਾਕਸ ਆਫਿਸ ਚਾਰਟ ‘ਤੇ ਚੋਟੀ ‘ਤੇ ਰਹਿਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ। ਫਿਲਮ ਦੇ ਅੰਕੜਿਆਂ ਨੂੰ ਦੇਖਦੇ ਹੋਏ ਵਪਾਰ ਮਾਹਰਾਂ ਦਾ ਮੰਨਣਾ ਹੈ ਕਿ ਫਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਪ੍ਰਭਾਸ ਦੀ ਆਉਣ ਵਾਲੀ ਫਿਲਮ ਸਾਲਾਰ ਨੂੰ ਨੁਕਸਾਨ ਹੋ ਸਕਦਾ ਹੈ, ਹਾਲਾਂਕਿ ਸ਼ਾਹਰੁਖ ਦੀ ਫਿਲਮ ਡੰਕੀ ਨੂੰ ਇਸ ਦਾ ਫਾਇਦਾ ਹੋਵੇਗਾ।