June 28, 2024 12:27 pm
Anil Vij

ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਅਨਿਲ ਵਿਜ ਦਾ ਬਿਆਨ, ਵੱਡੇ ਮੁੱਦੇ ਗੱਲਬਾਤ ਰਾਹੀਂ ਕੀਤੇ ਜਾ ਸਕਦੇ ਨੇ ਹੱਲ

ਚੰਡੀਗੜ੍ਹ, 12 ਫਰਵਰੀ 2024: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਕਿਸਾਨਾਂ ਦੇ ਦਿੱਲੀ ਮਾਰਚ ਦੇ ਸਬੰਧ ਵਿੱਚ ਕਿਹਾ ਕਿ “ਵੱਡੇ ਮੁੱਦੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ ਅਤੇ ਇਸ ਮੁੱਦੇ ਨੂੰ ਵੀ ਹੱਲ ਕੀਤਾ ਜਾਵੇਗਾ”। ਉਨ੍ਹਾਂ ਕਿਹਾ ਕਿ “ਅਸੀਂ ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਜੋ ਵੀ ਕਰਨਾ ਪਿਆ, ਅਸੀਂ ਉਹ ਕਰਾਂਗੇ”।

ਉਨ੍ਹਾਂ (Anil Vij) ਕਿਹਾ ਕਿ ਵੈਸੇ ਵੀ ਕਿਸਾਨ ਜਥੇਬੰਦੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇਸ ਸਬੰਧ ਵਿਚ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਦਿੱਲੀ ਤੋਂ ਚੰਡੀਗੜ੍ਹ ਆਏ ਹਨ, ਜਿਸ ਤਹਿਤ ਗੱਲਬਾਤ ਦਾ ਪਹਿਲਾ ਦੌਰ ਹੋ ਚੁੱਕਾ ਹੈ ਅਤੇ ਗੱਲਬਾਤ ਦਾ ਦੂਜਾ ਦੌਰ ਚੱਲ ਰਿਹਾ ਹੈ | ਹਜ਼ਾਰਾਂ ਕਿਸਾਨਾਂ ਵੱਲੋਂ ਟਰੈਕਟਰਾਂ ਨਾਲ ਪੰਜਾਬ ਤੋਂ ਦਿੱਲੀ ਵੱਲ ਮਾਰਚ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ‘ਗੱਲਬਾਤ ਆਪਣੀ ਥਾਂ ਹੁੰਦੀ ਹੈ ਅਤੇ ਅਸੀਂ ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਜੋ ਵੀ ਕਰਨਾ ਪਿਆ, ਉਹ ਕਰਾਂਗੇ’।

ਵਿਜ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਅਤੇ ਕਿਸਾਨ ਦੇਸ਼ ਦੇ ਲਗਭਗ 140 ਕਰੋੜ ਲੋਕਾਂ ਨੂੰ ਭੋਜਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਅਸੀਂ ਗਰੀਬਾਂ, ਬੀਬੀਆਂ, ਨੌਜਵਾਨਾਂ ਅਤੇ ਕਿਸਾਨਾਂ’ਤੇ ਧਿਆਨ ਕੇਂਦਰਿਤ ਕਰਨਾ ਹੈ ਅਤੇ ਉਨ੍ਹਾਂ ਨੇ ਇਸ ਸਬੰਧ ‘ਚ ਜ਼ੋਰ ਦੇਣ ਲਈ ਕਿਹਾ ਹੈ।