2 ਮਾਰਚ 2025: ਹਰਿਆਣਾ (haryana) ਦੇ ਹਿਸਾਰ ‘ਚ ਕਾਂਗਰਸੀ ਆਗੂ ਹਿਮਾਨੀ ਨਰਵਾਲ ਦਾ ਕਤਲ ਕਰਕੇ ਉਸ ਦੀ ਲਾਸ਼ ਸੂਟਕੇਸ ‘ਚ ਸੁੱਟ ਦਿੱਤੀ ਗਈ ਸੀ। ਇਸ ਘਟਨਾ ਤੋਂ ਹਿਮਾਨੀ ਦੀ ਮਾਂ ਦੁਖੀ ਹੈ ਅਤੇ ਉਸ ਨੇ ਆਪਣੀ ਧੀ ਲਈ ਇਨਸਾਫ ਦੀ ਅਪੀਲ ਕੀਤੀ ਹੈ। ਇਸ ਦੌਰਾਨ ਹਰਿਆਣਾ ਦੇ ਮੰਤਰੀ ਅਨਿਲ ਵਿੱਜ (anil vij) ਦਾ ਬਿਆਨ ਵੀ ਆਇਆ ਹੈ। ਵਿਜ ਨੇ ਕਿਹਾ ਕਿ ਮਾਂ ਦੇ ਦੋਸ਼ ਗੰਭੀਰ ਹਨ। ਕਾਂਗਰਸ ਵਾਲੇ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਦੂਜਿਆਂ ਨੂੰ ਪਿੱਛੇ ਧੱਕ ਕੇ ਅੱਗੇ ਵਧਣਾ ਕਾਂਗਰਸ ਦੀ ਪੁਰਾਣੀ ਆਦਤ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ, ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਨੂੰ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ।
ਹਿਮਾਨੀ ਦੇ ਕਤਲ ਦਾ ਪੂਰਾ ਸੀਨ
ਘਟਨਾ: 1 ਮਾਰਚ ਦੀ ਸਵੇਰ ਨੂੰ ਰੋਹਤਕ ਦੇ ਸਾਂਪਲਾ ਕਸਬੇ ਦੇ ਬੱਸ ਸਟੈਂਡ ਦੇ ਕੋਲ ਇੱਕ ਲਾਵਾਰਿਸ ਨੀਲਾ ਸੂਟਕੇਸ ਰੱਖਿਆ ਗਿਆ ਸੀ। ਜਦੋਂ ਰਾਹਗੀਰਾਂ ਨੇ ਦੇਖਿਆ ਤਾਂ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਵਿੱਚ ਕੋਈ ਸ਼ੱਕੀ ਚੀਜ਼ ਹੈ। ਪੁਲਸ ਕੁਝ ਸਮੇਂ ‘ਚ ਮੌਕੇ ‘ਤੇ ਪਹੁੰਚ ਗਈ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਸਭ ਦੇਖ ਕੇ ਹੈਰਾਨ ਰਹਿ ਗਏ। ਅੰਦਰ ਇੱਕ ਲੜਕੀ ਦੀ ਲਾਸ਼ (deadbody) ਪਈ ਸੀ। ਉਸ ਦੀ ਗਰਦਨ ਚੁੰਨੀ ਨਾਲ ਬੰਨ੍ਹੀ ਹੋਈ ਸੀ ਅਤੇ ਹੱਥਾਂ ‘ਤੇ ਮਹਿੰਦੀ ਦੇ ਨਿਸ਼ਾਨ ਸਨ।
ਇਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕਿਸੇ ਨੇ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਸੂਟਕੇਸ ‘ਚ ਬੰਦ ਕਰਕੇ ਸੁੱਟ ਦਿੱਤਾ ਹੈ। ਪਹਿਲਾਂ ਤਾਂ ਮ੍ਰਿਤਕ ਦੀ ਪਛਾਣ ਨੂੰ ਲੈ ਕੇ ਸ਼ੱਕ ਸੀ ਪਰ ਫਿਰ ਪੁਲਸ ਨੇ ਖੁਲਾਸਾ ਕੀਤਾ ਕਿ ਇਹ ਲਾਸ਼ ਕਾਂਗਰਸੀ ਆਗੂ ਹਿਮਾਨੀ ਨਰਵਾਲ ਦੀ ਹੈ। ਕਾਂਗਰਸ (congress) ਦੇ ਕਈ ਵੱਡੇ ਨੇਤਾਵਾਂ ਨਾਲ ਹਿਮਾਨੀ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲੀਆਂ। ਰਾਹੁਲ ਗਾਂਧੀ, ਦੀਪੇਂਦਰ ਹੁੱਡਾ ਅਤੇ ਭੂਪੇਂਦਰ ਸਿੰਘ ਹੁੱਡਾ ਨਾਲ ਹਿਮਾਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ।
ਜਦੋਂ ਸਾਂਪਲਾ ਥਾਣੇ ਅਤੇ ਐਫਐਸਐਲ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਹਿਮਾਨੀ ਨਰਵਾਲ ਦਾ ਗਲਾ ਘੁੱਟ ਕੇ ਕਤਲ (murder)ਕੀਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਕਤਲ ਦਾ ਕਾਰਨ ਕੀ ਹੈ? ਕੀ ਇਸ ਪਿੱਛੇ ਕੋਈ ਨਿੱਜੀ ਰੰਜਿਸ਼ ਸੀ ਜਾਂ ਕੋਈ ਹੋਰ ਸਾਜ਼ਿਸ਼? ਸਾਂਪਲਾ ਥਾਣਾ ਇੰਚਾਰਜ ਬਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਅਸੀਂ ਕੋਈ ਸਿਆਸੀ ਕੋਣ ਨਹੀਂ ਦੇਖਦੇ ਪਰ ਅਸੀਂ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕਰ ਰਹੇ ਹਾਂ। ਮਾਮਲੇ ਦੇ ਹੱਲ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Read More: ਅਨਿਲ ਵਿਜ ਨੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ, ਅੱਠ ਪੰਨਿਆਂ ‘ਚ ਦਿੱਤਾ ਜਵਾਬ