Mahakumbh 2025

Anil Vij: ਕੈਬਨਿਟ ਮੰਤਰੀ ਅਨਿਲ ਵਿੱਜ ਨੂੰ ਜਾਰੀ ਹੋਇਆ ਨੋਟਿਸ, ਤਿੰਨ ਦਿਨਾਂ ਅੰਦਰ ਮੰਗਿਆ ਜਵਾਬ

11 ਫਰਵਰੀ 2025: ਹਰਿਆਣਾ ਦੀ ਸੱਤਾਧਾਰੀ ਭਾਜਪਾ (bjp) ਨੇ ਆਪਣੇ ਹੀ ਸੀਨੀਅਰ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਿਲ ਵਿੱਜ (Anil Vij) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ‘ਤੇ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਸੂਬਾ ਪ੍ਰਧਾਨ ਬਡੋਲੀ ਨੇ ਸੋਮਵਾਰ ਨੂੰ ਵਿਜ ਨੂੰ ਨੋਟਿਸ (notice) ਜਾਰੀ ਕਰਕੇ ਤਿੰਨ ਦਿਨਾਂ ਅੰਦਰ ਜਵਾਬ ਮੰਗਿਆ ਹੈ।

ਹੁਣ ਇਸ ਨੋਟਿਸ ‘ਤੇ ਅਨਿਲ ਵਿਜ ਦੀ ਪਹਿਲੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਅਨਿਲ ਵਿੱਜ ਮੰਗਲਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਮੀਡੀਆ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ‘ਤੇ ਸਵਾਲ ਪੁੱਛੇ।

ਇਸ ‘ਤੇ ਵਿਜ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਭੇਜੇ ਕਾਰਨ ਦੱਸੋ ਨੋਟਿਸ ਬਾਰੇ ਮੀਡੀਆ ਰਾਹੀਂ ਹੀ ਪਤਾ ਲੱਗਾ ਹੈ, ਪਰ ਉਹ ਇਸ ਦਾ ਜਵਾਬ ਮੀਡੀਆ ਰਾਹੀਂ ਨਹੀਂ ਦੇਣਗੇ, ਉਹ ਸਿੱਧਾ ਪਾਰਟੀ ਹਾਈਕਮਾਂਡ ਨੂੰ ਦੇਣਗੇ।

ਵਿਜ ਨੇ ਕਿਹਾ ਕਿ ਮੈਂ ਤਿੰਨ ਦਿਨਾਂ ਬਾਅਦ ਬੈਂਗਲੁਰੂ ਤੋਂ ਆਇਆ ਹਾਂ। ਸਭ ਤੋਂ ਪਹਿਲਾਂ ਮੈਂ ਘਰ ਜਾਵਾਂਗਾ, ਠੰਡੇ ਪਾਣੀ ਨਾਲ ਇਸ਼ਨਾਨ ਕਰਾਂਗਾ, ਰੋਟੀ ਖਾਵਾਂਗਾ, ਫਿਰ ਬੈਠ ਕੇ ਜਵਾਬ ਲਿਖ ਕੇ ਪਾਰਟੀ ਹਾਈਕਮਾਨ ਨੂੰ ਭੇਜਾਂਗਾ। ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਕਿਸ ਦੀ ਸਹਿਮਤੀ ਨਾਲ ਮੈਨੂੰ ਨੋਟਿਸ ਭੇਜਿਆ ਹੈ।

Read More: ਤੀਹਰੇ ਇੰਜਣ ਵਾਲੀ ਸਰਕਾਰ ਬਣਾਉਣ ਦੀ ਰਣਨੀਤੀ ਤਿਆਰ ਕਰ ਰਹੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

Scroll to Top