June 28, 2024 11:35 am
Bharat Bhushan Ashu

ਵਰਕਰਾਂ ਤੋਂ ਨਾਰਾਜ਼ ਭਾਰਤ ਭੂਸ਼ਣ ਆਸ਼ੂ ਨੇ ਬੈਠਕ ਅਧੂਰੀ ਛੱਡੀ, MP ਰਵਨੀਤ ਬਿੱਟੂ ਸਮੇਤ ਕਾਂਗਰਸੀ 5 ਮਾਰਚ ਨੂੰ ਗ੍ਰਿਫਤਾਰੀ ਦੇਣਗੇ

ਚੰਡੀਗ੍ਹੜ,1 ਮਾਰਚ 2024: ਪੰਜਾਬ ਦੇ ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (Bharat Bhushan Ashu) ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਦੀ ਬੈਠਕ ਦੌਰਾਨ ਹੰਗਾਮਾ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਆਸ਼ੂ ਕਾਫ਼ੀ ਨਾਰਾਜ਼ ਹੋ ਗਏ ਅਤੇ ਬੈਠਕ ਅਧੂਰੀ ਛੱਡ ਕੇ ਚਲੇ ਗਏ। ਕਾਂਗਰਸੀ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਉਹ ਗੁੱਸੇ ‘ਚ ਆ ਗਏ।ਆਗੂਆਂ ਦੀ ਗੱਲ ਸੁਣਨ ਦੀ ਬਜਾਏ ਕਾਂਗਰਸੀ ਵਰਕਰ ਚਾਹ-ਕੌਫੀ ‘ਚ ਰੁੱਝ ਰਹੇ ।

ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੇ ਕਿਹਾ ਕਿ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਅਜਿਹੇ ਗੰਭੀਰ ਮੁੱਦੇ ‘ਤੇ ਚਰਚਾ ਕਰ ਰਹੇ ਹਨ। ਪਰ ਕੁਝ ਵਰਕਰ ਇੱਕ ਦੂਜੇ ਤੋਂ ਮੂੰਹ ਮੋੜ ਕੇ ਆਪਣੀਆਂ ਫੋਟੋਆਂ ਖਿਚਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫੋਟੋਆਂ ਖਿੱਚਵਾਉਣ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਆਉ ਜੇਲ੍ਹਾਂ ਵਿੱਚ ਜਾਈਏ, ਜਿਨਾਂ ਨੇ ਜਾਣਾ ਹੈ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਲੀਡਰ ਕਿਵੇਂ ਬਣਨਾ ਹੈ। ਆਸ਼ੂ ਨੇ ਕਿਹਾ ਕਿ ਅਨੁਸ਼ਾਸਨ ਤੋਂ ਬਿਨਾਂ ਸਾਡੇ ਕਾਂਗਰਸੀਆਂ ਨੂੰ ਸਭ ਕੁਝ ਆਉਂਦਾ ਹੈ। ਆਸ਼ੂ ਨੇ ਕਿਹਾ ਕਿ ਉਹ ਗੈਰ-ਸੰਜੀਦਾ ਲੋਕਾਂ ਦੇ ਨਾਲ ਜਾਣਾ ਪਸੰਦ ਨਹੀਂ ਕਰਦਾ। ਸਮੁੱਚੀ ਕਾਂਗਰਸ ਮਜ਼ਾਕ ਬਣ ਕੇ ਰਹਿ ਜਾਂਦੀ ਹੈ।

ਦੱਸ ਦਈਏ ਕਿ ਰਵਨੀਤ ਬਿੱਟੂ ਅਤੇ ਆਸ਼ੂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਸੀ। ਐਮਪੀ ਬਿੱਟੂ ਨੇ ਕਿਹਾ ਕਿ ਉਹ 5 ਮਾਰਚ ਮੰਗਲਵਾਰ ਨੂੰ ਸੀਪੀ ਦਫ਼ਤਰ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਦੇਣਗੇ ।ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਜਗਰਾਉਂ ਤੋਂ ਕਾਂਗਰਸੀ ਵਰਕਰ ਆਏ ਹੋਏ ਸਨ। ਉਹ ਬੈਠਕ ਨੂੰ ਚੰਗੀ ਤਰ੍ਹਾਂ ਸੁਣ ਰਹੇ ਸਨ ਪਰ ਸ਼ਹਿਰ ਦੇ ਕੁਝ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਆਸ਼ੂ ਗੁੱਸੇ ਵਿੱਚ ਬੈਠਕ ਛੱਡ ਕੇ ਚਲੇ ਗਏ। ਬਾਕੀ ਸਾਰੇ ਕਾਂਗਰਸੀ ਇੱਕਜੁਟ ਹਨ। ਹਰ ਕੋਈ ਗ੍ਰਿਫਤਾਰੀ ਲਈ ਤਿਆਰ ਹੈ।

ਲੁਧਿਆਣਾ ਨਗਰ ਨਿਗਮ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਪੁਲਿਸ ਨੇ ਐਫ.ਆਈ.ਆਰ. ਇਸ ਕੇਸ ਵਿੱਚ MP ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾਰ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।