ਨਸ਼ਾ ਤਸਕਰਾਂ ਤੋਂ ਦੁਖੀ ਹੋ ਪਿੰਡ ਵਾਲਿਆਂ ਪਿੰਡ ਦੇ ਬਾਹਰ ਲਗਾਇਆ ਪੋਸਟਰ, “ਸਾਡਾ ਪਿੰਡ ਬਿਕਾਉ ਹੈ”

3 ਜੂਨ 2025: ਪੰਜਾਬ ਦੇ ਬਠਿੰਡਾ (bathinda) ਜ਼ਿਲ੍ਹੇ ਦੇ ਭਾਈ ਬਖਤਾਵਰ ਪਿੰਡ ਵਿੱਚ ਨਸ਼ਾ ਤਸਕਰਾਂ ਦੀ ਬੇਰਹਿਮੀ ਤੋਂ ਦੁਖੀ ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰ ਇੱਕ ਪੋਸਟਰ (poster) ਲਗਾਇਆ ਗਿਆ ਹੈ, ਜਿਸ ‘ਤੇ ਲਿਖਿਆ ਹੈ ਕਿ – “ਸਾਡਾ ਪਿੰਡ ਬਿਕਾਉ ਹੈ” (ਸਾਡਾ ਪਿੰਡ ਵਿਕਾਉ ਹੈ)। ਐਤਵਾਰ ਨੂੰ ਸ਼ੁਰੂ ਹੋਇਆ ਇਹ ਵਿਵਾਦ ਹੁਣ ਹੋਰ ਗਰਮ ਹੁੰਦਾ ਜਾ ਰਿਹਾ ਹੈ। ਪਿੰਡ ਵਿਕਾਉ ਦਾ ਪੋਸਟਰ (poster) ਲਗਾਉਣ ਵਾਲੇ ਲੱਕੀ ਨੇ ਇੱਕ ਵੀਡੀਓ ਪੋਸਟ ਕੀਤੀ ਅਤੇ ਦੋਸ਼ ਲਗਾਇਆ ਕਿ ਉਸਨੂੰ ਐਸਐਚਓ ਕੋਟਫੱਤਾ ਨੇ ਧਮਕੀ ਦਿੱਤੀ ਹੈ। ਹਾਲਾਂਕਿ, ਉਸੇ ਰਾਤ ਇੱਕ ਪੁਲਿਸ ਟੀਮ ਪਿੰਡ ਪਹੁੰਚੀ ਅਤੇ ਲੱਕੀ ਨਾਲ ਮੁਲਾਕਾਤ ਕੀਤੀ ਅਤੇ ਕਾਰਵਾਈ ਦਾ ਵਾਅਦਾ ਕੀਤਾ।

ਇਹ ਸਾਰੀ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਸੂਬਾ ਸਰਕਾਰ ਪੂਰੇ ਪੰਜਾਬ ਵਿੱਚ ਨਸ਼ਿਆਂ (drugs) ਵਿਰੁੱਧ ਮੁਹਿੰਮ ਚਲਾ ਰਹੀ ਹੈ। ਐਤਵਾਰ ਨੂੰ, ਸਥਾਨਕ ਲੋਕਾਂ ਨੇ ਪਿੰਡ ਦੇ ਬਾਹਰ ਇੱਕ ਪੋਸਟਰ ਲਗਾਇਆ, ਜਿਸ ‘ਤੇ ਲਿਖਿਆ ਸੀ “ਸਾਡਾ ਪਿੰਡ ਬਿਕਾਉ ਹੈ”। ਦਰਅਸਲ, ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਾਬਕਾ ਸੈਨਿਕ ਰਣਬੀਰ ਸਿੰਘ (ranbir singh) ‘ਤੇ ਦੋ ਕਥਿਤ ਨਸ਼ਾ ਤਸਕਰਾਂ – ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਰਣਬੀਰ ਸਿੰਘ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਾ ਸੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਸੀ। ਇਹ ਕਥਿਤ ਨਸ਼ਾ ਤਸਕਰਾਂ (drug smugglers) ਨੂੰ ਪਸੰਦ ਨਹੀਂ ਆਇਆ।

ਪੁਲਿਸ ਦਾ ਕਹਿਣਾ ਹੈ ਕਿ ਇਸ ‘ਤੇ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਬਕਾ ਸੈਨਿਕ ਰਣਬੀਰ ਸਿੰਘ ਹਸਪਤਾਲ (hospital) ਵਿੱਚ ਇਲਾਜ ਅਧੀਨ ਹੈ। ਪਰ ਪਿੰਡ ਵਾਸੀ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਜਾਪਦੇ ਸਨ ਅਤੇ ਦੋਸ਼ ਲਗਾਇਆ ਕਿ ਪਿੰਡ ਦੇ ਲੋਕ ਤਸਕਰਾਂ ਤੋਂ ਸੁਰੱਖਿਅਤ ਨਹੀਂ ਹਨ।

Read More:  ਨ.ਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਮੁਹਿੰਮ ਜਾਰੀ, ਕਾਲੇ ਧਨ ਨਾਲ ਬਣੀਆਂ ਜਾਇਦਾਦਾਂ ਢਹਿ ਢੇਰੀ

Scroll to Top