Anganwadi

Anganwadi: ਆਂਗਣਵਾੜੀ ਯੂਨੀਅਨਾਂ ਦੀ ਡਾ. ਬਲਜੀਤ ਕੌਰ ਨਾਲ ਬੈਠਕ, ਯੂਨੀਅਨਾਂ ਨੇ ਰੱਖੀਆਂ ਇਹ ਮੰਗਾਂ

ਚੰਡੀਗੜ੍ਹ, 8 ਜੁਲਾਈ 2024: ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਆਂਗਣਵਾੜੀ (Anganwadi) ਮੁਲਾਜਮ ਯੂਨੀਅਨ ਪੰਜਾਬ (CITU) ਤੇ ਸਰਵ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ ਯੂਨੀਅਨ, ਪੰਜਾਬ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੰਬੰਧੀ ਬੈਠਕ ਕੀਤੀ |

ਇਸ ਦੌਰਾਨ ਯੂਨੀਅਨ ਨੇ ਆਪਣੀਆਂ ਮੰਗਾਂ ਮੰਤਰੀ ਸਾਹਮਣੇ ਰੱਖੀਆਂ, ਜਿਨ੍ਹਾਂ ‘ਚ ਆਗਣਵਾੜੀ ਵਰਕਰ ਨੂੰ ਗ੍ਰੇਡ-3 ਅਤੇ ਹੈਲਪਰ ਨੂੰ ਗ੍ਰੇਡ-4 ਦਾ ਦਰਜ, ਆਗਣਵਾੜੀ (Anganwadi) ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਿੱਤਾ ਜਾਵੇ | 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਰੱਖਿਆ ਜਾਵੇ | ਇਸਦੇ ਨਾਲ ਹੀ ਵਰਕਰ ਅਤੇ ਹੈਲਪਰ ਨੂੰ ਸੇਵਾ ਮੁਕਤੀ ਅਤੇ ਗਰੈਚੁਟੀ, ਮੈਡੀਕਲ ਛੁੱਟੀ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਸਾਮੀਆਂ ਦੀ ਭਰਤੀ, ਆਯੁਸ਼ਮਾਨ ਬੀਮਾ ਯੋਜਨਾ ਨਾਲ ਜੋੜਦੇ ਹੋਏ ਮੁਫ਼ਤ ਇਲਾਜ ਲਈ ਕਾਰਡ ਬਣਾਏ ਜਾਣ ਅਤੇ ਮਾਣਭੱਤਾ ਦੁੱਗਣਾ ਕਰਨ ਸਬੰਧੀ ਮੰਗਾਂ ਰੱਖੀਆਂ ਹਨ |

ਇਸ ਦੌਰਾਨ ਡਾ. ਬਲਜੀਤ ਕੌਰ ਨੇ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਛੇਤੀ ਪੂਰਾ ਕਰਨ ਦਾ ਭਰੋਸਾ ਦਿੱਤਾ | ਯੂਨੀਅਨ ਦੀਆਂ ਮੰਗਾਂ ਦੇ ਹੱਲ ਸਬੰਧੀ ਵੱਖ-ਵੱਖ ਵਿਭਾਗਾਂ ਨਾਲ 5 ਅਗਸਤ 2024 ਨੂੰ ਬੈਠਕ ਸੱਦੀ ਗਈ ਹੈ |

Scroll to Top