1 ਦਸੰਬਰ 2024: ਆਂਧਰਾ ਪ੍ਰਦੇਸ਼(Andhra Pradesh) ‘ਚ ਮਾਛੀਲੀਪਟਨਮ-ਵਿਜੇਵਾੜਾ ਰਾਸ਼ਟਰੀ ਰਾਜਮਾਰਗ ‘ਤੇ ਸ਼ਨੀਵਾਰ ਨੂੰ ਇਕ ਕਾਰ ਅਤੇ ਵੈਨ (car and a van) ਦੀ ਟੱਕਰ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ (died) ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ (police) ਇਹ ਜਾਣਕਾਰੀ ਦਿੱਤੀ। ਕਾਂਕੀਪਾਡੂ ਪੁਲਿਸ ਅਧਿਕਾਰੀ ਮੁਰਲੀਕ੍ਰਿਸ਼ਨ(Kankipadu Police Officer Muralikrishna) ਨੇ ਦੱਸਿਆ ਕਿ ਕਾਰ ਅਤੇ ਵਾਹਨ(car and a vehicle) ਵਿਚਾਲੇ ਹੋਈ ਟੱਕਰ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਚੌਧਰੀ ਰਵੀ, ਚੌਧਰੀ ਪ੍ਰਭੂ ਅਤੇ ਚੌਧਰੀ ਭਾਨੂ ਵਜੋਂ ਹੋਈ ਹੈ ਅਤੇ ਤਿੰਨਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਉਸ ਨੇ ਦੱਸਿਆ ਕਿ ਇਹ ਸਾਰੇ ਮਛਲੀਪਟਨਮ ਦੇ ਰਹਿਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ‘ਚ ਦੋ ਹੋਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ, ਜਾਂਚ ਜਾਰੀ ਹੈ।