ਚੰਡੀਗੜ੍ਹ, 30 ਅਗਸਤ 2024: ਆਂਧਰਾ ਪ੍ਰਦੇਸ਼ (Andhra Pradesh) ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਗੂੜੀਵਾੜਾ ‘ਚ ਇੰਜੀਨੀਅਰਿੰਗ ਕਾਲਜ (College of Engineering in Gudivada) ਦੇ ਕੁੜੀਆਂ ਦੇ ਵਾਸ਼ਰੂਮ ‘ਚ ਹਿਡਨ ਕੈਮਰਾ ਮਿਲਿਆ ਹੈ | ਇਸ ਘਟਨਾ ਦੇ ਸਾਹਮਣੇ ਆਉਂਦਿਆਂ ਹੀ ਵਿਦਿਆਰਥਣਾਂ ਨੇ ਵਿਰੋਧ ‘ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਕੁਝ ਵੀਡੀਓ ਮਨੁ ਕਥਿਤ ਤੌਰ ‘ਤ ਵਿਦਿਆਰਥੀਆਂ ‘ਚ ਵਾਇਰਲ ਕਰ ਦਿੱਤੀਆਂ | ਖ਼ਬਰਾਂ ਮੁਤਾਬਕ ਲੀਕ ਹੋਈਆਂ ਫੋਟੋਆਂ ਅਤੇ ਵੀਡੀਓਜ਼ ਦੀ ਗਿਣਤੀ 300 ਦੇ ਕਰੀਬ ਹਨ।
ਇਸ ਮਾਮਲੇ ‘ਚ ਪੁਲਿਸ ਨੇ ਗੁਡਲਾਵਲੇਰੂ ਕਾਲਜ ਆਫ਼ ਇੰਜੀਨੀਅਰਿੰਗ, ਗੂੜੀਵਾੜਾ (Andhra Pradesh) ਦੇ ਬੀ.ਟੈਕ ਫਾਈਨਲ ਈਅਰ ਦੇ ਵਿਦਿਆਰਥੀ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਦਾ ਦਾ ਫ਼ੋਨ ਅਤੇ ਲੈਪਟਾਪ ਵੀ ਜ਼ਬਤ ਕਰ ਲਿਆ ਹੈ। ਕਾਲਜ ‘ਤੇ ਘਟਨਾ ਨੂੰ ਦਬਾਉਣ ਦੇ ਦੋਸ਼ ਲੱਗੇ ਹਨ | ਹਾਲਾਂਕਿ ਵਿਦਿਆਰਥੀਆਂ ਨੇ ਦੇਰ ਰਾਤ ਤੱਕ ਧਰਨਾ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ | ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਕਥਿਤ ਤੌਰ ‘ਤੇ ਆਪਣੀ ਪ੍ਰੇਮਿਕਾ ਨੂੰ ਬਲੈਕਮੇਲ ਕਰਕੇ ਕੈਮਰਾ ਲਗਵਾਇਆ |