ਚੰਡੀਗੜ੍ਹ , 06 ਜੁਲਾਈ 2024: ਅੰਬਾਨੀ ਪਰਿਵਾਰ ਇਕ ਵਾਰ ਫਿਰ ਵਿਆਹ ਸਮਾਗਮ ਦੀਆ ਖੁਸ਼ੀਆਂ ਨਾਲ ਸੁਰਖੀਆਂ ‘ਚ ਹੈ | ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਅਤੇ ਉਨ੍ਹਾਂ ਦੀ ਘਰਵਾਲੀ ਨੀਤਾ ਅੰਬਾਨੀ ਨੇ ਸ਼ੁੱਕਰਵਾਰ ਸ਼ਾਮ ਮੁੰਬਈ ‘ਚ ਬੇਟੇ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਮੰਗੇਤਰ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਗਮ ‘ਚ ਆਪਣੇ ਪਰਿਵਾਰ ਨਾਲ ਸ਼ਾਹਰੁਖ ਖਾਨ ਦੀ ਫਿਲਮ ‘ਓਮ ਸ਼ਾਂਤੀ ਓਮ’ ਦੇ ਪ੍ਰਸਿੱਧ ਗੀਤ ‘ਦੀਵਾਨਗੀ ਦੀਵਾਨਗੀ ‘ ‘ਤੇ ਡਾਂਸ ਕੀਤਾ।
ਅੰਬਾਨੀ ਪਰਿਵਾਰ ਦੇ ਡਾਂਸ ਦੀ ਇਹ ਵੀਡੀਓ ਫਿਲਹਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨੀਤਾ ਅੰਬਾਨੀ ਨੇ ਪ੍ਰਦਰਸ਼ਨ ਦੌਰਾਨ ਭਰਤਨਾਟਿਅਮ ਦੀ ਝਲਕ ਵੀ ਦਿਖਾਈ ਅਤੇ ਅੰਬਾਨੀ ਪਰਿਵਾਰ ਨਾਲ ਪੂਰੇ ਦਿਲ ਨਾਲ ਡਾਂਸ ਕੀਤਾ। ਨੀਤਾ ਅੰਬਾਨੀ ਗੁਲਾਬੀ ਲਹਿੰਗਾ ‘ਚ ਅਤੇ ਮੁਕੇਸ਼ ਅੰਬਾਨੀ (Mukesh Ambani) ਨੇਵੀ ਬਲੂ ਕੁੜਤਾ ਪਜਾਮਾ ਅਤੇ ਮੈਚਿੰਗ ਜੈਕੇਟ ‘ਚ ਕਾਫੀ ਸ਼ਾਨਦਾਰ ਲੱਗ ਰਹੇ ਸਨ।