ਸਪੋਰਟਸ, 16 ਸਤੰਬਰ 2025: ਭਾਰਤ ਦੇ ਆਨੰਦਕੁਮਾਰ ਵੇਲਕੁਮਾਰ (Anandkumar Velkumar) ਨੇ ਸਕੇਟਿੰਗ ‘ਚ ਨਵਾਂ ਇਤਿਹਾਸ ਰਚਿਆ ਹੈ। 22 ਸਾਲਾ ਆਨੰਦਕੁਮਾਰ ਨੇ ਚੀਨ ‘ਚ ਹੋਈ ਸਪੀਡ ਸਕੇਟਿੰਗ ਵਰਲਡ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਹੈ। ਆਨੰਦਕੁਮਾਰ ਸਕੇਟਿੰਗ ਵਰਲਡ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਆਨੰਦਕੁਮਾਰ (Anandkumar Velkumar) ਨੇ ਪੁਰਸ਼ਾਂ ਦੇ ਸੀਨੀਅਰ 1000 ਮੀਟਰ ਸਪ੍ਰਿੰਟ ਮੁਕਾਬਲੇ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਆਨੰਦਕੁਮਾਰ ਨੇ 1 ਮਿੰਟ 24.924 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ ਅਤੇ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਸਕੇਟਰ ਬਣ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਨੰਦਕੁਮਾਰ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ “ਸਪੀਡ ਸਕੇਟਿੰਗ ਵਰਲਡ ਚੈਂਪੀਅਨਸ਼ਿਪ 2025 ‘ਚ ਸੀਨੀਅਰ ਪੁਰਸ਼ਾਂ ਦੇ 1000 ਮੀਟਰ ਸਪ੍ਰਿੰਟ ‘ਚ ਸੋਨ ਤਮਗਾ ਜਿੱਤਣ ਵਾਲੇ ਆਨੰਦਕੁਮਾਰ ਵੇਲਕੁਮਾਰ ‘ਤੇ ਮਾਣ ਹੈ। ਉਸਦੇ ਸਬਰ, ਗਤੀ ਅਤੇ ਜਨੂੰਨ ਨੇ ਉਸਨੂੰ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਾਇਆ ਹੈ। ਉਸਦੀ ਪ੍ਰਾਪਤੀ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਉਸਨੂੰ ਵਧਾਈਆਂ ਅਤੇ ਉਸਦੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ।
ਆਨੰਦਕੁਮਾਰ ਵੇਲਕੁਮਾਰ ਤਾਮਿਲਨਾਡੂ ਦਾ ਇੱਕ ਨੌਜਵਾਨ ਸਪੀਡ ਸਕੇਟਰ ਹੈ। 19 ਜਨਵਰੀ 2003 ਨੂੰ ਜਨਮੇ ਆਨੰਦ ਕੁਮਾਰ ਇਸ ਸਮੇਂ ਚੇਨਈ ਦੇ ਗਿੰਡੀ ਸਥਿਤ ਕਾਲਜ ਆਫ਼ ਇੰਜੀਨੀਅਰਿੰਗ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੇ 2021 ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਮਗਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ 2022 ਦੀਆਂ ਏਸ਼ੀਆਈ ਖੇਡਾਂ ‘ਚ 3000 ਮੀਟਰ ਟੀਮ ਰਿਲੇਅ ‘ਚ ਕਾਂਸੀ ਦਾ ਤਮਗਾ ਜਿੱਤਿਆ।
Read More: Janvi Jindal: ਜਾਨਵੀ ਜਿੰਦਲ ਦਾ ਵਿੱਤੀ ਸੰਘਰਸ਼ ਤੋਂ ਗਿਨੀਜ਼ ਵਰਲਡ ਰਿਕਾਰਡ ਤੱਕ ਦਾ ਪ੍ਰੇਰਨਾਦਾਇਕ ਸਫ਼ਰ