ਅੰਮ੍ਰਿਤਸਰ ,27 ਅਪ੍ਰੈਲ 2023: ਅੰਮ੍ਰਿਤਸਰ (Amritsar) ਪੁਲਿਸ ਦਿਹਾਤੀ ਦੇ ਅਧੀਨ ਪੈਂਦੇ ਥਾਣਾ ਚਾਟੀਵਿੰਡ ਪਿੰਡ ਦੇ ਇਲਾਕਾ ਤਰਨ ਤਾਰਨ ਰੋਡ ‘ਤੇ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਉੱਤਮ ਨਗਰ ਦੇ ਰਹਿਣ ਵਾਲੇ ਨਿਰਮਲ ਸਿੰਘ (65 ਸਾਲ) ਵਜੋਂ ਹੋਈ ਹੈ | ਇਸ ਸੰਬੰਧੀ ਪਰਿਵਾਰਕ ਮੈਬਰਾ ਨੇ ਦੱਸਿਆ ਕਿ ਉਹਨਾ ਦੇ 65 ਸਾਲਾਂ ਬਜੁਰਗ ਜੋ ਕਿ ਚੱਬੇ ਪਿੰਡ ਵਿੱਚ ਪਕੌੜਿਆਂ ਦੀ ਦੁਕਾਨ ਚਲਾਉਂਦਾ ਸੀ ਅਤੇ ਸਵੇਰੇ 11 ਵਜੇ ਦੁਕਾਨ ਤੋ ਟੀਵੀਐਸ ਸਕੂਟਰੀ ‘ਤੇ ਘਰ ਪਰਤ ਰਿਹਾ ਸੀ, ਜਿਸਦੀ ਰਾਸਤੇ ਵਿੱਚ ਇਕ ਕਾਰ ਨੰਬਰ PBO2-BB-5018 ਦੇ ਚਾਲਕ ਵਲੋ ਟੱਕਰ ਮਾਰਨ ਨਾਲ ਬੁਰੀ ਤਰਾਂ ਜ਼ਖਮੀ ਹੋ ਗਿਆ |
ਜ਼ਖਮੀ ਹਾਲਤ ਵਿੱਚ ਨਿਰਮਲ ਸਿੰਘ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾ ਦੀ ਮੌਤ ਹੋ ਗਈ ਅਤੇ ਪੁਲਿਸ ਵਲੋ ਲਾਸ਼ ਕਬਜੇ ਵਿਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ |
ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ (Amritsar) ਦਿਹਾਤੀ ਪੁਲਿਸ ਥਾਣਾ ਚਾਟੀਵਿੰਡ ਦੇ ਐਸ.ਐਚ.ਓ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਤਰਨ ਤਾਰਨ ਰੋਡ ‘ਤੇ ਟੀਵੀਐਸ ਸਕੂਟਰੀ ‘ਤੇ ਜਾ ਰਹੇ ਨਿਰਮਲ ਸਿੰਘ ਦੀ ਇਕ ਕਾਰ ਚਾਲਕ ਨੰਬਰ ਪੀਬੀ02-ਬੀਬੀ-5018 ਵਲੋਂ ਟੱਕਰ ਮਾਰ ਦਿੱਤੀ ਅਤੇ ਇਸ ਘਟਨਾਕ੍ਰਮ ਵਿੱਚ ਉਸਦੀ ਮੌਤ ਹੋ ਗਈ ਹੈ ਅਤੇ ਪੁਲਿਸ ਵਲੋਂ ਮੁੱਢਲੀ ਜਾਂਚ ਤੋਂ ਬਾਅਦ ਮੁਕੱਦਮਾ ਦਰਜ ਕਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।