July 7, 2024 5:40 pm
City Center Mall

ਪਿਓ ਦੀ ਗੋਦ ‘ਚੋਂ ਫਿਸਲਿਆ ਮਾਸੂਮ ਬੱਚਾ, ਮਾਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਬੱਚੇ ਦੀ ਮੌਤ

ਚੰਡੀਗੜ੍ਹ, 20 ਮਾਰਚ 2024: ਛਤੀਸਗੜ੍ਹ ਦੇ ਰਾਏਪੁਰ ਵਿਖੇ ਸਿਟੀ ਸੈਂਟਰ ਮਾਲ (City Center Mall) ‘ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕਰੀਬ ਇੱਕ ਸਾਲ ਦਾ ਮਾਸੂਮ ਬੱਚਾ ਮਾਲ ਦੀ ਤੀਜੀ ਮੰਜ਼ਿਲ ਤੋਂ ਇੱਕ ਵਿਅਕਤੀ ਦੇ ਹੱਥੋਂ ਫਿਸਲ ਹੇਠਾਂ ਡਿੱਗ ਗਿਆ। ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮਾਤਾ-ਪਿਤਾ ਮਾਸੂਮ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਦੇਵੇਂਦਰ ਨਗਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੱਚੇ ਦੇ ਮਾਪੇ ਝਾਰਖੰਡ ਦੀ ਨੰਬਰ ਪਲੇਟ ਵਾਲੀ ਕਾਰ ‘ਚ ਮਾਲ (City Center Mall) ਪਹੁੰਚੇ ਸਨ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮਾਤਾ-ਪਿਤਾ ਮਾਸੂਮ ਬੱਚੇ ਨੂੰ ਬੈਰੋਂ ਬਾਜ਼ਾਰ ਸਥਿਤ ਨਿੱਜੀ ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਦੇਵੇਂਦਰ ਨਗਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।