ਚੰਡੀਗੜ੍ਹ, 23 ਦਸੰਬਰ 2023: ਜੰਮੂ-ਕਸ਼ਮੀਰ ਦੇ ਅਖਨੂਰ (Akhnoor) ਦੇ ਆਈਬੀ ਸੈਕਟਰ ‘ਚ ਭਾਰਤੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। 22 ਅਤੇ 23 ਦਸੰਬਰ ਦੀ ਰਾਤ ਨੂੰ ਚਾਰ ਅੱਤਵਾਦੀਆਂ ਦੀ ਸ਼ੱਕੀ ਗਤੀਵਿਧੀ ਦੇਖੀ ਗਈ ਸੀ। ਚੌਕਸ ਸੁਰੱਖਿਆ ਬਲਾਂ ਨੇ ਸ਼ੱਕੀ ਗਤੀਵਿਧੀ ਦੇਖੀ ਅਤੇ ਗੋਲੀਬਾਰੀ ਕਰ ਦਿੱਤੀ । ਗੋਲੀਬਾਰੀ ‘ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਜਦਕਿ ਤਿੰਨ ਪਿੱਛੇ ਭੱਜ ਗਏ। ਤਿੰਨੇ ਅੱਤਵਾਦੀ ਇੱਕ ਲਾਸ਼ ਨੂੰ ਖਿੱਚ ਕੇ ਲੈ ਗਏ। ਅੱਤਵਾਦੀਆਂ ਨੂੰ ਆਈਬੀ ਦੇ ਪਾਰ ਇੱਕ ਲਾਸ਼ ਨੂੰ ਘੜੀਸਦੇ ਦੇਖਿਆ ਗਿਆ।
ਫੌਜ ਨੇ ਕਿਹਾ ਕਿ ਸ਼ੁੱਕਰਵਾਰ (22 ਦਸੰਬਰ) ਦੀ ਰਾਤ ਨੂੰ ਚਾਰ ਅੱਤਵਾਦੀਆਂ ਨੂੰ ਨਿਗਰਾਨੀ ਕੈਮਰਿਆਂ ‘ਚ ਦੇਖਿਆ ਗਿਆ। ਇਸ ਦੌਰਾਨ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ। ਕੈਮਰੇ ‘ਚ ਤਿੰਨ ਅੱਤਵਾਦੀਆਂ ਨੂੰ ਕੌਮਾਂਤਰੀ ਸਰਹੱਦ ਦੇ ਪਾਰ ਇਕ ਲਾਸ਼ ਲੈ ਕੇ ਜਾਂਦੇ ਦੇਖਿਆ ਗਿਆ। ਫੌਜ ਨੇ ਇਸ ਦੀ ਫੁਟੇਜ ਵੀ ਜਾਰੀ ਕੀਤੀ ਹੈ। ਘਟਨਾ ਸਬੰਧੀ ਹੋਰ ਜਾਣਕਾਰੀ ਆਉਣੀ ਬਾਕੀ ਹੈ। ਅਖਨੂਰ (Akhnoor) ਰਾਜੌਰੀ ਤੋਂ ਲਗਭਗ 66 ਕਿਲੋਮੀਟਰ ਦੂਰ ਹੈ, ਜਿੱਥੇ ਵੀਰਵਾਰ (21 ਦਸੰਬਰ) ਨੂੰ ਅੱਤਵਾਦੀਆਂ ਨੇ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਸੀ।