Site icon TheUnmute.com

ਅੱਜ ਸ਼ਾਮ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਭਾਰਤੀ ਫ਼ੌਜ ਦਾ ‘ਏਅਰਸ਼ੋਅ’ ਹੋਵੇਗਾ

ਚੰਡੀਗੜ੍ਹ ਦੀ ਸੁਖਨਾ ਝੀਲ

ਚੰਡੀਗੜ੍ਹ 22 ਸਤੰਬਰ 2021 : ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਅੱਜ ਸਾਲ 1971 ਦੇ ਵਿਜੇ ਦਿਵਸ ‘ਤੇ ਏਅਰਫੋਰਸ ਵੱਲੋਂ ਵਿਸ਼ੇਸ਼ ਏਅਰਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ। ਇਹ ਆਯੋਜਨ ਅੱਜ ਸ਼ਾਮ ਨੂੰ 4 ਵਜੇ ਦੇ ਕਰੀਬ ਦੇਖਣ ਨੂੰ ਮਿਲੇਗਾ। ਸੁਖਨਾ ਝੀਲ ‘ਤੇ ਆਯੋਜਿਤ ਵਿਸ਼ੇਸ਼ ਏਅਰਸ਼ੋਅ ‘ਚ ਸੂਰਿਆ ਕਿਰਨ ਏਅਰਸ਼ੋਅ ਅਤੇ ਹੋਰ ਏਅਕਕ੍ਰਾਫਟ ਆਪਣੇ ਹਵਾਈ ਕਰਤਬ ਦਿਖਾਉਣਗੇ ਅਤੇ ਦਰਸ਼ਕਾਂ ਦਾ ਦਿਲ ਜਿੱਤਣਗੇ ।

ਅੱਜ ਦੇ ਹੋਣ ਵਾਲੇ ਏਅਰਸ਼ੋਅ ਤੋਂ ਪਹਿਲਾ ਮੰਗਲਵਾਰ ਨੂੰ ਹਵਾਈ ਫ਼ੌਜ ਨੇ ਫੁਲ ਡਰੈੱਸ ਰਿਹਰਸਲ ਕੀਤੀ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੀਦ ਤੋਂ ਜ਼ਿਆਦਾ ਜੁੱਟ ਗਈ। ਅਸਮਾਨ ‘ਚ ਰਾਫੇਲ, ਚਿਨੂਕ ਅਤੇ ਹੋਰ ਲੜਾਕੂ ਜਹਾਜ਼ਾਂ ਦੀ ਦਹਾੜ ਨੇ ਪੂਰੇ ਸੰਸਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਸਾਹਸ ਤੋਂ ਜਾਣੂੰ ਕਰਵਾਇਆ।ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮੌਜੂਦਗੀ ‘ਚ ਸੁਖਨਾ ਝੀਲ ‘ਤੇ ਏਅਰਸ਼ੋਅ ਦਾ ਆਯੋਜਨ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਸਾਲ 1971 ਚ ਹੋਈ ਭਾਰਤ-ਪਾਕਿ ਯੁੱਧ ‘ਚ ਜਿੱਤ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਹਵਾਈ ਫ਼ੌਜ ਇਸ ਏਅਰਸ਼ੋਅ ਦਾ ਆਯੋਜਨ ਕੀਤਾ ਗਿਆ। ਏਅਰਸ਼ੋਅ ਦੀ ਸ਼ੁਰੂਆਤ ਸੂਰਿਆ ਕਿਰਨ ਏਅਰੋਬੈਟਿਕਸ ਟੀਮ ਦੇ 2 ਜਹਾਜ਼ਾਂ ਦੇ ਕਰਤਬ ਤੋਂ ਹੋਈ। ਰਿਹਰਸਲ ਦੌਰਾਨ ਟੀਮ ਦੇ 2 ਜਹਾਜ਼ ਇਕੱਠੇ ਅਸਮਾਨ ‘ਚ ਕਲਾਬਾਜ਼ੀਆਂ ਕਰਦੇ ਦਿਖਾਈ ਦਿੱਤੇ। ਟੀਮ ਵੱਲੋਂ ਦਿਖਾਏ ਗਏ ਕਰਤਬਾਂ ਨੇ ਦਰਸ਼ਕਾਂ ਨੂੰ ਮਾਣ ਮਹਿਸੂਸ ਕਰਵਾਉਣਗੇ ।

Exit mobile version