Aam Aadmi Party

ਦਿੱਲੀ ‘ਚ ਅੱਜ ਆਮ ਆਦਮੀ ਪਾਰਟੀ ਦੀ ਅਹਿਮ ਬੈਠਕ, ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ‘ਤੇ ਹੋਵੇਗੀ ਚਰਚਾ

ਚੰਡੀਗੜ੍ਹ, 27 ਫਰਵਰੀ 2024: ਆਮ ਆਦਮੀ ਪਾਰਟੀ (Aam Aadmi Party) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਅੱਜ ਦਿੱਲੀ ਵਿੱਚ ਅਹਿਮ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ‘ਤੇ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਆਗੂ ਮੌਜੂਦ ਰਹਿਣਗੇ।

ਅੱਜ ਦੀ ਬੈਠਕ ਦਾ ਮੁੱਖ ਏਜੰਡਾ ਆਉਣ ਵਾਲੀਆਂ ਆਮ ਚੋਣਾਂ ਲਈ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਕਰਨਾ ਹੈ । ਪਾਰਟੀ ਦਿੱਲੀ ਦੀਆਂ 4 ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਸਾਰੀਆਂ ਚਾਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ(Aam Aadmi Party) ਦਿੱਲੀ ਤੋਂ ਇਲਾਵਾ ਗੁਜਰਾਤ, ਪੰਜਾਬ ਅਤੇ ਹਰਿਆਣਾ ਤੋਂ ਵੀ ਛੇਤੀ ਹੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।

ਗੁਜਰਾਤ ‘ਚ ਕਾਂਗਰਸ 26 ਲੋਕ ਸਭਾ ਸੀਟਾਂ ‘ਚੋਂ 24 ‘ਤੇ ਚੋਣ ਲੜੇਗੀ, ਬਾਕੀ ਦੀਆਂ ਦੋ ਸੀਟਾਂ ਭਰੂਚ ਅਤੇ ਭਾਵਨਗਰ ‘ਆਪ’ ਲਈ ਛੱਡੀਆਂ ਜਾਣਗੀਆਂ। ਹਰਿਆਣਾ ‘ਚ ਕਾਂਗਰਸ 9 ਲੋਕ ਸਭਾ ਸੀਟਾਂ ‘ਚੋਂ 8 ਤੋਂ ਚੋਣ ਲੜੇਗੀ, ਜਦਕਿ ‘ਆਪ’ ਇਕਲੌਤੀ ਸੀਟ ਕੁਰੂਕਸ਼ੇਤਰ ਤੋਂ ਚੋਣ ਲੜੇਗੀ।

Scroll to Top