Punjab School

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ, ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀ ਪੰਜਾਬੀ ’ਚ ਪੜ੍ਹਨਗੇ ਗਣਿਤ ਤੇ ਸਾਇੰਸ

ਚੰਡੀਗੜ੍ਹ, 09 ਜਨਵਰੀ 2024: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 11ਵੀਂ ਅਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਅਹਿਮ ਫੈਸਲਾ ਲਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀ ਹੁਣ ਸਾਇੰਸ ਤੇ ਗਣਿਤ ਦਾ ਵਿਸ਼ਾ ਆਪਣੀ ਮਾਂ ਬੋਲੀ ਪੰਜਾਬੀ ’ਚ ਪੜ੍ਹਨਗੇ।

ਜਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਇਹ ਵਿਸ਼ੇ ਪੰਜਾਬੀ ’ਚ ਪੜ੍ਹਾਉਣ ਦੀ ਕੀਤੀ ਜਾ ਰਹੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰੀ ਕਰਦਿਆਂ ਬੋਰਡ ਇਹ ਪਾਠ ਪੁਸਤਕਾਂ ਪੰਜਾਬੀ ਮਾਧਿਅਮ ’ਚ ਛਾਪਣ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੋਰਡ ਨੇ ਅਕਾਦਮਿਕ ਸਾਲ 2024-25 ਲਈ 23 ਪਾਠ-ਪੁਸਤਕਾਂ ਦੇ ਨਵੇਂ ਟਾਈਟਲ ਛਾਪਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ’ਚ ਜ਼ਿਆਦਾਤਾਰ ਪਾਠ-ਪੁਸਤਕਾਂ 11ਵੀਂ ਤੇ 12ਵੀਂ ਨਾਲ ਸਬੰਧਤ ਹਨ ਜਿਹੜੀਆਂ ਪਹਿਲਾਂ ਕਦੇ ਨਹੀਂ ਛਪੀਆਂ। ਸਾਲ 2023 ਤਕ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਲਗਭਗ 25 ਟਾਈਟਲ ਬੋਰਡ ਨੇ ਛਾਪੇ ਸਨ। ਇਸਦੇ ਨਾਲ ਹੀ ਹੁਣ ਇਨ੍ਹਾਂ ’ਚ 23 ਹੋਰ ਟਾਈਟਲ ਸ਼ਾਮਲ ਕੀਤੇ ਗਏ ਹਨ।

ਨਵੇਂ ਅਕਾਦਮਿਕ ਸਾਲ ਤੋਂ 11ਵੀਂ ਤੇ 12ਵੀਂ ਜਮਾਤ ਦੇ ਅਰਥ ਸ਼ਾਸਤਰ, ਪਬਲਿਕ ਐਡਮਨਿਸਟ੍ਰੇਸ਼ਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਿਜ਼ਨਸ ਸਟੱਡੀਜ਼, ਕੰਪਿਊਟਰ, ਮਾਡਰਨ ਆਫਿਸ ਪ੍ਰੈਕਟਿਸ ਵਿਸ਼ਿਆ ਤੋਂ ਇਲਾਵਾ ਹੋਰ ਦੂਜੀਆਂ ਜਮਾਤਾਂ ਦੇ ਕੁੱਝ ਹੋਰ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਬੋਰਡ ਸਿੱਖਿਆ ਬੋਰਡ ਦੇ ਪੁਸਤਕ ਭੰਡਾਰ ’ਚ ਸ਼ਾਮਲ ਹੋਣਗੀਆਂ।

ਅਸਲ ’ਚ ਦੇਸ਼ ਦੇ ਸਾਰੇ ਬੋਰਡਾਂ ਨੂੰ NCERT ਦਾ ਪਾਠਕ੍ਰਮ ਅਪਣਾਇਆ ਜਾਂਦਾ ਹੈ। ਇਸ ਲਈ 6ਵੀਂ ਤੋਂ 12ਵੀਂ ਜਮਾਤ ਤਕ ਸਾਇੰਸ ਤੇ ਗਣਿਤ ਦਾ ਵਿਸ਼ਾ NCERT ਮੁਤਾਬਕ ਹੀ ਪੜ੍ਹਾਇਆ ਜਾਂਦਾ ਹੈ। ਅੰਗਰੇਜ਼ੀ ਤੇ ਹਿੰਦੀ ਮਾਧਿਅਮ ਵਾਲੀਆਂ ਪਾਠ ਪੁਸਤਕਾਂ ਤਾਂ ਹੂ-ਬ-ਹੂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬੀ ਮਾਧਿਅਮ ਲਈ ਪੁਸਤਕਾਂ ਬੋਰਡ ਵੱਲੋਂ ਅਨੁਵਾਦ ਕਰਵਾ ਕੇ ਛਪਵਾਈਆਂ ਜਾਂਦੀਆਂ ਹਨ। ਇਸ ਲਈ ਬੋਰਡ, ਐੱਨ. ਸੀ. ਈ. ਆਰ. ਟੀ. ਨੂੰ ਡੇਢ ਕਰੋੜ ਰੁਪਏ ਸਾਲਾਨਾ ਰਾਇਲਟੀ ਦੇ ਰੂਪ ‘ਚ ਭੁਗਤਾਨ ਕਰਦਾ ਹੈ ਪਰ ਬੋਰਡ ਵੱਲੋਂ ਆਪਣੀਆਂ ਕਿਤਾਬਾਂ ਛਾਪੇ ਜਾਣ ਕਾਰਨ ਤਿੰਨ ਜਮਾਤਾਂ ਦੀ ਰਾਇਲਟੀ ਬੰਦ ਕਰ ਦਿੱਤੀ ਜਾਵੇਗੀ। ਹਾਲਾਂਕਿ 6ਵੀਂ, 7ਵੀਂ, 11ਵੀਂ ਤੇ 12ਵੀਂ ਜਮਾਤ ਦੇ ਸਾਇੰਸ ਤੇ ਗਣਿਤ ਵਿਸ਼ੇ ਐੱਨ. ਸੀ. ਈ. ਆਰ. ਟੀ. ਤੋਂ ਅਨੁਵਾਦ ਹੋਣਗੇ। ਇਸ ਦੇ ਨਾਲ ਹੀ 11ਵੀਂ ਤੇ 12ਵੀਂ ਦੇ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ ਤੇ ਗਣਿਤ ਦੇ ਅਨੁਵਾਦ ਜਾਰੀ ਰਹਿਣ ਕਾਰਨ ਇਨ੍ਹਾਂ ਦੀ ਰਾਇਲਟੀ ਦੇਣੀ ਪਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਇਕ ਹੋਰ ਅਹਿਮ ਕਦਮ ਚੁੱਕਦਿਆਂ 8ਵੀਂ ਜਮਾਤ ਦੇ ਗਣਿਤ ਤੇ ਵਿਗਿਆਨ ਵਿਸ਼ੇ ਦੀਆਂ ਕਿਤਾਬਾਂ ਬੋਰਡ ਆਪਣੀਆਂ ਪ੍ਰਕਾਸ਼ਿਤ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕਿਤਾਬਾਂ ਬੋਰਡ ਨੇ ਆਪਣੇ ਵਿਸ਼ਾ ਮਾਹਰਾਂ ਤੋਂ ਤਿਆਰ ਕਰਵਾਈਆਂ ਹਨ ਜਦਕਿ ਇਸ ਤੋਂ ਪਹਿਲਾਂ ਇਹ ਪੁਸਤਕਾਂ ਐੱਨਸੀਆਰਟੀ ਦੀਆਂ ਕਿਤਾਬਾਂ ਦਾ ਹੀ ਅਨੁਵਾਦ ਹੁੰਦਾ ਸੀ। ਇਸ ਤੋਂ ਪਹਿਲਾਂ ਸਾਲ 2022 ‘ਚ 9ਵੀਂ ਦੀ ਸਾਇੰਸ ਤੇ ਗਣਿਤ ਦੀਆਂ ਕਿਤਾਬਾਂ ਵੀ ਆਪਣੀਆਂ ਤਿਆਰ ਕਰਵਾਈਆਂ ਗਈਆਂ ਸਨ।

Scroll to Top