ਅਫਗਾਨਿਸਤਾਨ ਦੇ ਕਾਬੁਲ ‘ਚ ਵਿਦੇਸ਼ ਮੰਤਰਾਲੇ ਦੀ ਸੜਕ ‘ਤੇ ਹੋਇਆ ਧਮਾਕਾ

ਚੰਡੀਗੜ੍ਹ, 27 ਮਾਰਚ 2023: ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਕਾਬੁਲ (Kabul) ਦੇ ਡਾਊਨਟਾਊਨ ਵਿੱਚ ਦਾਉਦਜ਼ਈ ਟਰੇਡ ਸੈਂਟਰ ਨੇੜੇ ਅੱਜ ਦੁਪਹਿਰ ਇੱਕ ਧਮਾਕੇ ਨੇ ਵਿਦੇਸ਼ ਮੰਤਰਾਲੇ ਦੀ ਸੜਕ ਨੂੰ ਹਿਲਾ ਕੇ ਰੱਖ ਦਿੱਤਾ। ਉੱਥੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਕਾਫ਼ੀ ਜ਼ਬਰਦਸਤ ਸੀ। ਇਸ ‘ਚ 6 ਜਣਿਆਂ ਦੀ ਮੌਤ ਹੋ ਗਈਆ ਤੇ 9 ਜ਼ਖਮੀ ਦੱਸੇ ਜਾ ਰਹੇ ਹਨ।

ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਇੱਕ ਧਮਾਕੇ ਦੀ ਆਵਾਜ਼ ਸੁਣੇ ਜਾਣ ਤੋਂ ਬਾਅਦ ਕਈ ਜ਼ਖਮੀ ਮਰੀਜ਼ ਡਾਊਨਟਾਊਨ ਕਾਬੁਲ ਦੇ ਇੱਕ ਹਸਪਤਾਲ ਵਿੱਚ ਲਿਆਂਦਾ ਗਿਆ ਹੈ । ਇਤਾਲਵੀ ਐਨਜੀਓ ਐਮਰਜੈਂਸੀ ਦੇ ਸਟੇਫਾਨੋ ਸੋਜ਼ਾ ਨੇ ਕਿਹਾ, “ਸਾਨੂੰ ਕੁਝ ਮਰੀਜ਼ ਮਿਲੇ ਹਨ। ਦਰਅਸਲ, ਸਟੇਫਾਨੋ ਸੋਜ਼ਾ ਜੰਗ ਪੀੜਤਾਂ ਦੇ ਇਲਾਜ ਲਈ ਕਾਬੁਲ ਵਿੱਚ ਇੱਕ ਵਿਸ਼ੇਸ਼ ਹਸਪਤਾਲ ਚਲਾਉਂਦੇ ਹਨ। ਚਸ਼ਮਦੀਦਾਂ ਦੇ ਮੁਤਾਬਕ ਉਨ੍ਹਾਂ ਨੇ ਭਾਰੀ ਸੁਰੱਖਿਆ ਵਾਲੇ ਖੇਤਰ ਦੇ ਨੇੜੇ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣੀ, ਜਿਸ ਵਿੱਚ ਕਈ ਸਰਕਾਰੀ ਇਮਾਰਤਾਂ ਅਤੇ ਵਿਦੇਸ਼ੀ ਦੂਤਾਵਾਸ ਹਨ।

Scroll to Top