July 3, 2024 3:27 am
National School Games

ਮੋਹਾਲੀ ਵਿਖੇ 11 ਜਨਵਰੀ ਨੂੰ ਲਗਾਇਆ ਜਾਵੇਗਾ ਰੁਜ਼ਗਾਰ ਕੈਂਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ 2024: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀ. ਐੱਸ. ਡੀ. ਐੱਮ, ਐੱਸ. ਏ. ਐੱਸ ਨਗਰ (Mohali) , ਵਲੋਂ ਪ੍ਰੋਟਾਕ ਸੋਲੂਸ਼ਨ, ਬੀ.ਐਸ.ਸੀ.ਜੇ ਇੰਟਰਪ੍ਰਾਇਸਿਸ, ਐਕਸਿਸ ਬੈਂਕ, ਹਲਦੀਰਾਮ, ਬਲੂ ਵਰਸੇ ਅਤੇ ਆਈਪ੍ਰੋਸੈਸ )ਆਈ ਸੀ ਆਈ ਸੀ ਆਈ ਬੈਂਕ (Protalk Solutions, BSCJ Enterprises, Axis Bank, Haldiram, Blue Verse ਅਤੇ Iprocess(ICICI Bank) ਆਦਿ ਲਈ ਮਿਤੀ- 11 ਜਨਵਰੀ, 2024 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਜਿਸ ਵਿੱਚ ਉਕਤ ਸਾਰੀਆਂ ਕੰਪਨੀਆਂ ਦੀ ਐੱਚ ਆਰ ਟੀਮ ਦੁਆਰਾ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਉਮੀਦਵਾਰਾਂ ਦੀ ਵਾਕਿਨ ਇੰਟਰਵਿਊ ਕੀਤੀ ਜਾਵੇਗੀ। ਉਕਤ ਪਲੇਸਮੈਂਟ ਕੈਂਪ ਵਿੱਚ 18 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਜੋ 10 ਵੀਂ/12ਵੀਂ ਅਤੇ ਗ੍ਰੈਜੂਏਟ ਹੋਣ ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮਹੀਨੇ ਦੇ ਹਰ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ (any Stream) ਲਈ ਵੱਖ ਵੱਖ ਕੰਪਨੀਆਂ ਹਿੱਸਾ ਲੈਣਗੀਆਂ। ਉਹਨਾਂ ਨੇ ਜ਼ਿਲ੍ਹਾ ਐੱਸ. ਏ. ਐੱਸ. ਨਗਰ (Mohali) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦੇ ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ- dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।