Sangrur

ਸੰਗਰੂਰ ‘ਚ ਬਾਕਸਿੰਗ ਦੇ ਨੈਸ਼ਨਲ ਪਲੇਅਰ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ

ਸੰਗਰੂਰ, 23 ਮਈ 2023: ਸੰਗਰੂਰ (Sangrur) ‘ਚ ਬਾਕਸਿੰਗ ਦੇ ਨੈਸ਼ਨਲ ਪਲੇਅਰ ਅਮਨਦੀਪ ਨੂੰ ਆਪਸੀ ਰੰਜਿਸ਼ ਦੇ ਚੱਲਦੇ ਕੁਝ ਅਣਪਛਾਤੇ ਵਿਅਕਤੀਆਂ ਨੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ | ਅਮਨਦੀਪ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ਼ ਹੈ |ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਨਦੀਪ ਦੀ ਹਾਲਤ ਸਥਿਰ ਹੈ, ਪਰ ਉਸਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ।

ਅਮਨਦੀਪ ਨੇ ਦੱਸਿਆ ਕਿ ਉਹ ਆਪਣੀ ਬਾਕਸਿੰਗ ਖੇਡ ਦੇ ਲਈ ਖੇਡ ਮੈਦਾਨ ਵੱਲ ਜਾ ਰਿਹਾ ਸੀ ਅਤੇ ਉਸਨੂੰ ਰਸਤੇ ਦੇ ਵਿੱਚ ਘੇਰ ਲਿਆ ਅਤੇ ਕੁੱਟਮਾਰ ਕੀਤੀ | ਇਸਦੇ ਨਾਲ ਹੀ ਅਮਨਦੀਪ ਦੀ ਪਤਨੀ ਨੇ ਵੀ ਦੋਸ਼ ਲਗਾਉਂਦੇ ਕਿਹਾ ਕਿ ਹਰਦਿਤ ਅਤੇ ਗੁਰਦਿੱਤ ਪੁਰੀ ਵਲੋਂ ਉਸਦੇ ਪਤੀ ‘ਤੇ ਹਮਲਾ ਹੋਇਆ | ਉਨ੍ਹਾਂ ਕਿਹਾ ਉਸਦੇ ਪਤੀ ਬੇਕਸੂਰ ਹਨ।ਉਹਨਾਂ ਵੱਲੋਂ ਪਹਿਲਾ ਵੀ ਮੇਰੇ ਪਤੀ ‘ਤੇ ਜਾਣਬੁਝ ਕੇ ਰੰਜਿਸ਼ ਅਤੇ ਬਦਲਾਖੋਰੀ ਦੀ ਭਾਵਨਾ ਰੱਖੀ ਜਾ ਰਹੀ ਸੀ ਅਤੇ ਹੁਣ ਵੀ ਉਹਨਾਂ ਵੱਲੋਂ ਮੇਰੇ ਪਤੀ ‘ਤੇ ਰਾਡ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ |

Scroll to Top