Site icon TheUnmute.com

ਇੰਡੀਗੋ ਦੀ ਫਲਾਈਟ ‘ਚ ਦੀ ਦੇਰੀ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ਨੂੰ ਮਾਰਿਆ ਥੱਪੜ

Indigo flight

ਚੰਡੀਗੜ੍ਹ, 15 ਜਨਵਰੀ 2024: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ (Indigo flight) ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਫਲਾਈਟ ‘ਚ 13 ਘੰਟੇ ਦੀ ਦੇਰੀ ‘ਤੇ ਯਾਤਰੀ ਗੁੱਸੇ ‘ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ (6E-2175) ਵਿੱਚ ਵਾਪਰੀ। ਫਲਾਈਟ ਨੇ ਸਵੇਰੇ 7.40 ਵਜੇ ਉਡਾਣ ਭਰਨੀ ਸੀ, ਜੋ ਧੁੰਦ ਕਾਰਨ ਲੇਟ ਹੋ ਗਈ ਸੀ।

ਘਟਨਾ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਪੀਲੇ ਰੰਗ ਦੀ ਹੂਡੀ ਪਹਿਨੀ ਯਾਤਰੀ ਸੀਟ ਤੋਂ ਉੱਠ ਕੇ ਪਾਇਲਟ ਕੋਲ ਗਿਆ ਅਤੇ ਥੱਪੜ ਮਾਰਨ ਤੋਂ ਬਾਅਦ ਕਿਹਾ- ਜੇਕਰ ਫਲਾਈਟ (Indigo flight) ਚਲਾਉਣੀ ਹੈ ਤਾਂ ਗੱਡੀ ਚਲਾਓ, ਨਹੀਂ ਤਾਂ ਗੇਟ ਖੋਲ੍ਹ ਦਿਓ। ਯਾਤਰੀ ਦੀ ਹਰਕਤ ‘ਤੇ ਏਅਰ ਹੋਸਟੈੱਸ ਨੇ ਕਿਹਾ- ਸਰ, ਇਹ ਗਲਤ ਹੈ ਅਤੇ ਤੁਸੀਂ ਇੰਝ ਨਹੀਂ ਕਰ ਸਕਦੇ।

ਘਟਨਾ ਤੋਂ ਬਾਅਦ ਫਲਾਈਟ ‘ਚ ਮੌਜੂਦ ਯਾਤਰੀਆਂ ਨੇ ਇਸ ਯਾਤਰੀ ਦੀ ਇਸ ਹਰਕਤ ਦਾ ਵਿਰੋਧ ਵੀ ਕੀਤਾ। ਇਸ ਤੋਂ ਬਾਅਦ ਉਸ ਨੂੰ ਜਹਾਜ਼ ਤੋਂ ਬਾਹਰ ਕੱਢ ਕੇ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤਾ ਗਿਆ। ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਇੰਡੀਗੋ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

Exit mobile version