ਇੰਡੀਆ ਗਠਜੋੜ ਦੀ ਬੈਠਕ ‘ਚ 13 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ

coordination committee

ਚੰਡੀਗੜ੍ਹ, 01 ਸਤੰਬਰ 2023: ਅੱਜ 1 ਸਤੰਬਰ ਨੂੰ ਮੁੰਬਈ ਵਿੱਚ ਇੰਡੀਆ ਗਠਜੋੜ (I.N.D.I.A. Alliance) ਦੀ ਤੀਜੀ ਮੀਟਿੰਗ ਦੇ ਦੂਜੇ ਦਿਨ 13 ਮੈਂਬਰੀ ਤਾਲਮੇਲ ਕਮੇਟੀ (coordination committee) ਦਾ ਐਲਾਨ ਕੀਤਾ ਗਿਆ ਹੈ | ਇਸ ਕਮੇਟੀ ਵਿੱਚ ਕੇਸੀ ਵੇਣੂਗੋਪਾਲ (ਕਾਂਗਰਸ), ਸੰਜੇ ਰਾਉਤ (ਸ਼ਿਵ ਸੈਨਾ ਯੂਬੀਟੀ), ਸ਼ਰਦ ਪਵਾਰ (ਐਨਸੀਪੀ), ਹੇਮੰਤ ਸੋਰੇਨ (ਜੇਐਮਐਮ), ਐਮਕੇ ਸਟਾਲਿਨ (ਡੀਐਮਕੇ), ਉਮਰ ਅਬਦੁੱਲਾ (ਐਨਸੀ), ਲਲਨ ਸਿੰਘ (ਜੇਡੀਯੂ), ਤੇਜਸਵੀ ਯਾਦਵ (ਆਰਜੇਡੀ), ਮਹਿਬੂਬਾ ਮੁਫਤੀ (ਪੀਡੀਪੀ), ਡੀ ਰਾਜਾ (ਸੀਪੀਆਈ), ਅਭਿਸ਼ੇਕ ਬੈਨਰਜੀ (ਟੀਐਮਸੀ), ਜਾਵੇਦ ਅਲੀ ਖਾਨ (ਐਸਪੀ) ਅਤੇ ਰਾਘਵ ਚੱਢਾ (ਆਪ) ਮੈਂਬਰ ਹੋਣਗੇ।

Image

ਹਾਲਾਂਕਿ ਗਠਜੋੜ ਦੇ ਲੋਗੋ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਲਈ ਇਸ ਨੂੰ ਤੀਜੀ ਮੀਟਿੰਗ ਵਿੱਚ ਲਾਂਚ ਨਹੀਂ ਕੀਤਾ ਗਿਆ। 6 ਲੋਗੋ ਡਿਜ਼ਾਈਨ ਸ਼ਾਰਟਲਿਸਟ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਸਾਰਿਆਂ ਨੇ ਇਸ ਨੂੰ ਪਸੰਦ ਕੀਤਾ ਪਰ ਕੁਝ ਬਦਲਾਅ ਕੀਤੇ ਜਾਣੇ ਬਾਕੀ ਹਨ। ਇਸ ਬਾਰੇ ਅਗਲੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।

ਇਹ ਮੀਟਿੰਗ ਹੋਟਲ ਗ੍ਰੈਂਡ ਹਯਾਤ ਵਿਖੇ ਹੋਈ। ਬੈਠਕ ‘ਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਿਵੇਂ-ਜਿਵੇਂ I.N.D.I.A. ਮਜ਼ਬੂਤ ​​ਹੋਵੇਗੀ, ਉਸ ਦੇ ਮੈਂਬਰਾਂ ‘ਤੇ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਵੀ ਵਧਣਗੀਆਂ। 31 ਅਗਸਤ ਦੀ ਮੀਟਿੰਗ ਦੇ ਪਹਿਲੇ ਦਿਨ 28 ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।