21 ਅਕਤੂਬਰ 2024: ਕੇਂਦਰ ਸਰਕਾਰ ਵਲੋਂ ਰਾਜ ‘ਚ ਛੋਟੇ ਹਥਿਆਰ ਤੇ ਗੋਲਾ ਬਾਰੂਦ ਦੀ ਫੈਕਟਰੀ ਲਗਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਥੇ ਬਣੇ ਹਥਿਆਰ ਡਿਫੈਂਸ ਖੇਤਰ ‘ਚ ਵਰਤੇ ਜਾਣ ਤੋਂ ਇਲਾਵਾ ਵਿਦੇਸ਼ੀ ਕੰਪਨੀਆਂ ਨੂੰ ਵੀ ਸਪਲਾਈ ਕੀਤੇ ਜਾਣਗੇ। ਇਸ ਨਾਲ ਅੰਮ੍ਰਿਤਸਰ ‘ਚ ਕਰੀਬ ਇਕ ਹਜ਼ਾਰ ਲੋਕਾਂ ਨੂੰ ਸਿੱਧੇ ਤੌਰ ‘ਤੇ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। ਇਹ ਪ੍ਰਗਟਾਵਾ ਰੱਖਿਆ ਖੇਤਰ ‘ਚ ਗੋਲਾ ਬਾਰੂਦ ਸਪਲਾਈ ਕਰਨ ਵਾਲੇ ਨੌਜਵਾਨ ਉਦਮੀ ਤੇ ਵਿਜਯਨ ਤ੍ਰਿਸ਼ੂਲ ਡਿਫੈਂਸ ਸਲਿਊਸ਼ਨਜ਼ ਪ੍ਰਾਈਵੇਟ ਲਿਮ: ਦੇ ਸੰਸਥਾਪਕ ਸ੍ਰੀ ਸਾਹਿਲ ਲੂਥਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਕਦਮ ‘ਚ ਯੂ.ਪੀ. ਦੇ ਡਿਫੈਂਸ ਕੋਰੀਡੋਰ ਝਾਂਸੀ ‘ਚ ਨਿਰਮਾਣ ਯੂਨਿਟ ਸਥਾਪਿਤ ਕੀਤਾ ।
ਅਗਲੀ ਕੜੀ ਵਜੋਂ ਅੰਮ੍ਰਿਤਸਰ ਨੂੰ ਚੁਣਿਆ ਹੈ ਜਿਸ ਲਈ ਸੂਬਾ ਸਰਕਾਰ ਦੇ ਮੁੱਖ ਮੰਤਰੀ ਤੇ ਹੋਰਾਂ ਨਾਲ ਜਲਦ ਹੀ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ। ਇਸ ਮੌਕੇ ਡਾਇਰੈਕਟਰ ਦਿਨੇਸ਼ ਪਾਰਿਖ, ਸਚਿਨ ਤੇ ਸੂਬਾ ਇੰਚਾਰਜ਼ ਜਸਵੰਤ ਸਿੰਘ ਨੇ ਦੱਸਿਆ ਕਿ ਫੈਕਟਰੀ ਲੱਗਣ ਨਾਲ ਕੇਂਦਰ ਦਾ ਇਕ ਡਰੀਮ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਅਤੇ ਨਿੱਜੀ ਖੇਤਰ ਦੀਆਂ ਹੋਰ ਫੈਕਟਰੀ ਵੀ ਜਲਦ ਹੀ ਇਥੇ ਲੱਗ ਰਹੀਆਂ ਹਨ ਅਤੇ ਅਸਲਾ ਫੈਕਟਰੀ ਇਕ ਸ਼ੁਰੂਆਤ ਹੈ ਜਿਸ ਲਈ ਕੇਂਦਰ ਵਲੋਂ ਮਨਜ਼ੂਰੀ ਮਿਲਣਾ ਇਕ ਸ਼ੁਭ ਮਹੂਰਤ ਹੈ। ਇਸ ਨਾਲ ਆਸ-ਪਾਸ ਦੇ ਲੋਕਾਂ ‘ਚ ਰੋਜ਼ਗਾਰ ਦੇ ਵਸੀਲੈ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਦੇਸ਼ ਦੇ ਰਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਇਹ ਵਿਸੇਸ਼ ਉਪਰਾਲਾ ਹੈ।