Manimajra

ਮਨੀਮਾਜਰਾ ‘ਚ ਪੁਰਾਣਾ ਲੈਂਟਰ ਤੋੜਦੇ ਸਮੇਂ ਵਾਪਰਿਆ ਹਾਦਸਾ, ਇੱਕ ਮਹਿਲਾ ਤੇ ਬੱਚਾ ਜ਼ਖਮੀ

ਚੰਡੀਗੜ੍ਹ, 07 ਦਸੰਬਰ 2023: ਮਨੀਮਾਜਰਾ (Manimajra) ਵਿੱਚ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਪੁਰਾਣਾ ਲੈਂਟਰ ਤੋੜਦੇ ਸਮੇਂ ਹਾਦਸਾ ਵਾਪਰ ਗਿਆ | ਜਦੋਂ ਲੈਂਟਰ ਤੋੜਿਆ ਜਾ ਰਿਹਾ ਸੀ ਤਾਂ ਗਲੀ ‘ਚੋਂ ਇੱਕ ਮਹਿਲਾਂ ਅਤੇ ਬੱਚਾ ਗੁਜਰ ਰਿਹਾ ਸੀ, ਅਚਾਨਕ ਲੈਂਟਰ ਉਨ੍ਹਾਂ ਦੋਵੇਂ ‘ਤੇ ਡਿੱਗ ਗਿਆ |

ਹਾਦਸੇ ਵਿੱਚ ਮਹਿਲਾ ਗੰਭੀਰ ਜ਼ਖਮੀ ਹੋ ਗਈ ਅਤੇ ਚੰਡੀਗ੍ਹੜ ਪੀ.ਜੀ.ਆਈ ‘ਚ ਦਾਖ਼ਲ ਕਰਵਾਇਆ ਗਿਆ ਅਤੇ 7 ਸਾਲ ਦਾ ਮਾਸੂਮ ਬੱਚਾ ਸੈਕਟਰ 32 ਵਿੱਚ ਜ਼ੇਰੇ ਇਲਾਜ ਹੈ। ਇਹ ਸਾਰਾ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ | ਪੁਲਿਸ ਨੇ ਦੋ ਮਕਾਨ ਮਾਲਕ ਕੁਸੁਮ ਲਤਾ ਅਤੇ ਠੇਕੇਦਾਰ ਚੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Scroll to Top