Giddanwali

ਪਿੰਡ ਗਿੱਦੜਾਂਵਾਲੀ ਨੇੜੇ ਵਾਪਰਿਆ ਹਾਦਸਾ, ਡੋਲੀ ਵਾਲੀ ਕਾਰ ਦੀ ਟਰੈਕਟਰ ਟਰਾਲੀ ਨਾਲ ਹੋਈ ਟੱਕਰ

ਚੰਡੀਗੜ੍ਹ, 09 ਮਈ 2024: ਅਬੋਹਰ-ਸ੍ਰੀ ਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਗਿੱਦੜਾਂਵਾਲੀ (Giddranwali) ਨੇੜੇ ਡੋਲੀ ਵਾਲੀ ਕਾਰ ਦੀ ਇੱਕ ਟਰੈਕਟਰ ਟਰਾਲੀ ਦੇ ਟੱਕਰ ਹੋ ਗਈ l ਹਾਲਾਂਕਿ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ l ਹਾਦਸੇ ‘ਚ ਡੋਲੀ ਵਾਲੀ ਗੱਡੀ ਦਾ ਨੁਕਸਾਨ ਹੋਇਆ ਜਦਕਿ ਗੱਡੀ ਸਵਾਰ ਲੋਕਾਂ ਦਾ ਬਚਾਅ ਹੋ ਗਿਆ l

ਮੌਕੇ ‘ਤੇ ਜ਼ਖਮੀਆਂ ਨੂੰ ਡਾਕਟਰੀ ਮੁੱਢਲੀ ਸਹਾਇਤਾ ਦਿੱਤੀ ਗਈ l ਫਿਲਹਾਲ ਮੌਕੇ ‘ਤੇ ਇਨਵੈਸਟੀਗੇਸ਼ਨ ਅਧਿਕਾਰੀ ਨੂੰ ਸੱਦਿਆ ਗਿਆ। ਦੱਸਿਆ ਜਾ ਰਿਹਾ ਕਿ ਡੋਲੀ ਵਾਲੀ ਕਾਰ ਸਵਾਰ ਲੋਕ ਸ੍ਰੀ ਗੰਗਾਨਗਰ ਤੋਂ ਆ ਰਹੇ ਸਨ |

Scroll to Top