ਚੰਡੀਗੜ੍ਹ, 03 ਅਗਸਤ 2024: ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ (langar hall) ‘ਚ ਬੀਤੀ ਰਾਤ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਲੰਗਰ ਹਾਲ ‘ਚ ਸੇਵਾਦਾਰ ਦਾ ਪੈਰ ਤਿਲਕ ਗਿਆ। ਜਿਸ ਨਾਲ ਉਹ ਦਾਲ ਦੇ ਕੜਾਹੇ ‘ਚ ਡਿੱਗ ਗਿਆ। ਦਾਲ ਦੇ ਕੜਾਹੇ ‘ਚ ਡਿੱਗਣ ਕਾਰਨ ਸੇਵਾਦਾਰ ਦਾ 70 ਫ਼ੀਸਦ ਸਰੀਰ ਝੁਲਸ ਗਿਆ। ਸੇਵਾਦਾਰ ਦੀ ਪਛਾਣ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਵਜੋਂ ਹੋਈ ਹੈ। ਸੇਵਾਦਾਰ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਨਵਰੀ 19, 2025 5:31 ਪੂਃ ਦੁਃ