Site icon TheUnmute.com

ਲੁਧਿਆਣਾ ‘ਚ ਰਸੋਈ ਦੇ ਗੈਸ ਸਿਲੰਡਰ ਲੀਕ ਹੋਣ ‘ਤੇ ਵਾਪਰਿਆ ਹਾਦਸਾ, ਦੋ ਪ੍ਰਵਾਸੀ ਮਜ਼ਦੂਰ ਝੁਲਸੇ

gas cylinder

ਚੰਡੀਗੜ੍ਹ, 09 ਮਾਰਚ 2024: ਲੁਧਿਆਣਾ ਦੇ ਹੰਬੜਾ ਰੋਡ ’ਤੇ ਖੇਤਾਂ ’ਚ ਕੰਮ ਕਰ ਰਹੇ ਮਜ਼ਦੂਰ ਰਸੋਈ ਦੇ ਗੈਸ ਸਿਲੰਡਰ ਲੀਕ (gas cylinder) ਹੋਣ ‘ਤੇ ਬੁਰੀ ਤਰ੍ਹਾਂ ਝੁਲਸ ਗਏ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ ਸੀ। ਇਨ੍ਹਾਂ ਮਜ਼ਦੂਰਾਂ ਦੀ ਪਛਾਣ ਨਾਵੇਦ ਅਤੇ ਫਤਿਹ ਖਾਨ ਵਜੋਂ ਹੋਈ ਹੈ। ਉਹ ਹੰਬੜਾ ਰੋਡ ‘ਤੇ ਸਥਿਤ ਇਕ ਕਿਸਾਨ ਦੇ ਖੇਤਾਂ ‘ਚ ਮਜ਼ਦੂਰੀ ਦਾ ਕੰਮ ਕਰਦੇ ਹਨ।

ਇਸ ਹਟਣਾ ਸੰਬੰਧੀ ਖੇਤਾਂ ਦੇ ਮਾਲਕ ਨੇ ਦੱਸਿਆ ਕਿ ਜਦੋਂ ਦੋਵੇਂ ਮਜ਼ਦੂਰ ਸਵੇਰੇ ਚਾਹ ਬਣਾਉਣ ਲੱਗੇ ਤਾਂ ਰਸੋਈ ਦੇ ਗੈਸ ਸਿਲੰਡਰ ਲੀਕ (gas cylinder) ਹੋਣ ‘ਤੇ ਹਾਦਸਾ ਵਾਪਰ ਗਿਆ। ਮੌਕੇ ‘ਤੇ ਜਾਣਕਾਰੀ ਦਿੰਦਿਆਂ ਮੁਹੰਮਦ ਆਜ਼ਾਦ ਨੇ ਦੱਸਿਆ ਕਿ ਉਸ ਦਾ ਭਤੀਜਾ ਨਾਵੇਦ ਅਤੇ ਭਤੀਜਾ ਫਤਿਹ ਕੁਝ ਦਿਨ ਪਹਿਲਾਂ ਯੂਪੀ ਤੋਂ ਮਜ਼ਦੂਰੀ ਦਾ ਕੰਮ ਕਰਨ ਆਏ ਸਨ। ਅੱਜ ਸਵੇਰੇ ਉਸ ਦੇ ਚੁੱਲ੍ਹੇ ਵਿੱਚ ਲੱਗੀ ਗੈਸ ਦੀ ਪਾਈਪ ਅਚਾਨਕ ਬਾਹਰ ਨਿਕਲ ਗਈ ਅਤੇ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਦੋਵੇਂ ਗੈਸ ਕੋਲ ਸਨ, ਜਿਸ ਕਾਰਨ ਉਨ੍ਹਾਂ ਨੂੰ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ |

ਉਨ੍ਹਾਂ ਦਾ ਰੌਲਾ ਸੁਣ ਕੇ ਉਹ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਦੋਵਾਂ ਨੇ ਰਾਤ ਨੂੰ ਬਹੁਤ ਜ਼ਿਆਦਾ ਭੰਗ ਦਾ ਸੇਵਨ ਕੀਤਾ ਸੀ ਅਤੇ ਨਸ਼ੇ ‘ਚ ਸਨ ਅਤੇ ਸੰਭਵ ਹੈ ਕਿ ਨਸ਼ੇ ‘ਚ ਹੀ ਇਹ ਹਾਦਸਾ ਵਾਪਰਿਆ ਹੋਵੇ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Exit mobile version