ਪੰਜਾਬ ਬੰਦ ਦੇ ਮੌਕੇ 80 ਸਾਲ ਦਾ ਬਜ਼ੁਰਗ ਸਮਰਾਲਾ ਚੌਕ ‘ਚ ਕਿਸਾਨ ਝੰਡੇ ਲੈ ਕੇ ਖੜ੍ਹੇ

30 ਦਸੰਬਰ 2024: ਕਿਸਾਨ (kisan jathebandia ) ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ(punjab bandh)  ਦਾ ਸੱਦਾ ਦਿੱਤਾ ਗਿਆ ਹੈ। ਇਸ ਤਹਿਤ ਚੰਡੀਗੜ੍ਹ-ਲੁਧਿਆਣਾ (chandigarh ludhiana) ਮੁੱਖ ਮਾਰਗ ’ਤੇ ਸਥਿਤ ਸਮਰਾਲਾ (samrala) ਸ਼ਹਿਰ ਵਿੱਚ ਕਿਸਾਨਾਂ ਨੇ ਅੱਜ ਸਵੇਰੇ 7 ਵਜੇ ਸਮਰਾਲਾ ਦੇ ਮੁੱਖ ਚੌਕ ਵਿੱਚ ਪਹੁੰਚ ਕੇ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਆਉਣ-ਜਾਣ ਵਾਲੇ ਸਾਰੇ ਵਾਹਨਾਂ ਨੂੰ ਰੋਕ ਦਿੱਤਾ ਅਤੇ ਸਿਰਫ਼ ਉਨ੍ਹਾਂ ਨੂੰ ਹੀ ਲੰਘਣ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਜ਼ਰੂਰੀ ਸੇਵਾਵਾਂ ਦੀ ਲੋੜ ਸੀ।

ਇੱਥੇ ਇੱਕ 80 ਸਾਲ ਦਾ ਬਜ਼ੁਰਗ ਵੀ ਦੇਖਿਆ ਗਿਆ ਜੋ ਇੰਨੇ ਠੰਡੇ ਮੌਸਮ ਵਿੱਚ ਵੀ ਸਵੇਰੇ 7 ਵਜੇ ਸਮਰਾਲਾ ਚੌਕ ਵਿੱਚ ਕਿਸਾਨ ਝੰਡੇ ਲੈ ਕੇ ਖੜ੍ਹਾ ਸੀ। ਕਿਸਾਨ ਨੇ ਦੱਸਿਆ ਕਿ ਉਸਦਾ ਨਾਮ ਰੁਲਦਾ ਸਿੰਘ ਹੈ ਜੋ ਕਿ ਪਿੰਡ ਬਰਮਾ ਦਾ ਰਹਿਣ ਵਾਲਾ ਹੈ।

ਬਜ਼ੁਰਗ ਕਿਸਾਨ ਨੇ ਦੱਸਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਸਾਲਾਂ ਤੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮੈਂ ਵੀ ਇੱਕ ਕਿਸਾਨ ਹਾਂ ਅਤੇ ਮੈਨੂੰ ਵੀ ਲੱਗਦਾ ਹੈ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

read more: Punjab Bandh 2024: ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਕਰ ਰਹੇ ਰੋਸ ਪ੍ਰਦਰਸ਼ਨ, ਲਾਡੋਵਾਲ ਟੋਲ ਪਲਾਜ਼ਾ ਕੀਤਾ ਬੰਦ

Scroll to Top