ਅੰਮ੍ਰਿਤਸਰੀ ਕੁਲਚਾ ਮਾਮਲਾ: ਹੁਣ ਅੰਮ੍ਰਿਤਸਰੀ ਕੁਲਚਾ ਨੂੰ ਮਿਲ ਸਕਦਾ ਹੈ GI ਟੈਗ, ਜਾਣੋ ਵੇਰਵਾ

12 ਸਤੰਬਰ 2025: ਅੰਮ੍ਰਿਤਸਰੀ ਕੁਲਚਾ, ਪੰਜਾਬ ਦੀ ਪਛਾਣ ਅਤੇ ਅੰਮ੍ਰਿਤਸਰ (amritsar) ਦੇ ਮਸ਼ਹੂਰ ਸੁਆਦ ਨੂੰ ਦੇਸ਼-ਵਿਦੇਸ਼ ਵਿੱਚ ਇੱਕ ਨਵੀਂ ਪਛਾਣ ਦੇਣ ਵੱਲ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਫੂਡ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਅੰਮ੍ਰਿਤਸਰੀ ਕੁਲਚਾ ਲਈ ਜੀਆਈ ਟੈਗ (ਭੂਗੋਲਿਕ ਸੰਕੇਤ) ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕੀਤਾ ਗਿਆ। ਇਹ ਪਹਿਲ ਪੰਜਾਬ ਦੇ ਭੋਜਨ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ।

ਜੀਆਈ ਟੈਗ ਕੀ ਹੈ?

ਜੀਆਈ ਟੈਗ ਇੱਕ ਉਤਪਾਦ ਨੂੰ ਇੱਕ ਵਿਸ਼ੇਸ਼ ਪਛਾਣ ਦਿੰਦਾ ਹੈ। ਇਹ ਦੱਸਦਾ ਹੈ ਕਿ ਉਤਪਾਦ ਇੱਕ ਖਾਸ ਖੇਤਰ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਇਸਦੀ ਗੁਣਵੱਤਾ ਅਤੇ ਸੁਆਦ ਉੱਥੋਂ ਦੇ ਜਲਵਾਯੂ, ਮਿੱਟੀ, ਪਰੰਪਰਾ ਜਾਂ ਵਿਸ਼ੇਸ਼ ਤਰੀਕਿਆਂ ਕਾਰਨ ਵੱਖਰਾ ਹੁੰਦਾ ਹੈ। ਉਦਾਹਰਣ ਵਜੋਂ, ਦਾਰਜੀਲਿੰਗ ਚਾਹ ਜਾਂ ਨਾਗਪੁਰੀ ਸੰਤਰੇ ਨੂੰ ਜੀਆਈ ਟੈਗ ਮਿਲਿਆ ਹੈ। ਹੁਣ ਅੰਮ੍ਰਿਤਸਰੀ ਕੁਲਚਾ (Amritsari Kulcha) ਵੀ ਅੰਮ੍ਰਿਤਸਰ ਦੀ ਪਛਾਣ ਵਜੋਂ ਜੀਆਈ ਟੈਗ ਪ੍ਰਾਪਤ ਕਰਨ ਵੱਲ ਵਧ ਰਿਹਾ ਹੈ। ਇਸ ਤੋਂ ਸਾਬਤ ਹੋਵੇਗਾ ਕਿ ਅਸਲੀ ਅੰਮ੍ਰਿਤਸਰੀ ਕੁਲਚਾ ਸਿਰਫ ਅੰਮ੍ਰਿਤਸਰ ਖੇਤਰ ਵਿੱਚ ਹੀ ਉਪਲਬਧ ਹੈ ਅਤੇ ਇਸਦੀ ਗੁਣਵੱਤਾ ਭਰੋਸੇਯੋਗ ਹੈ।

Read More: ਪੰਜਾਬ ਸਰਕਾਰ ਦੀ ਸੂਬੇ ‘ਚ ਅੰਤਰ-ਰਾਸ਼ਟਰੀ ਫੂਡ ਮੇਲਾ ਕਰਵਾਉਣ ਦੀ ਯੋਜਨਾ

Scroll to Top